13  ਪਿੰਡਾਂ ਦੇ ਵਾਟਰ ਵਰਕਸਾਂ ਵੱਲ ਪਾਵਰਕਾਮ ਦਾ 72 ਲੱਖ 87 ਹਜ਼ਾਰ ਬਕਾਇਆ 

ਤਰਨਤਾਰਨ 9 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ) ਪਿੰਡਾਂ ਦੇ ਹਜ਼ਾਰਾ ਲੋਕਾ ਨੂੰ ਪਾਣੀ ਮੁਹੱਈਆ ਕਰਾਉਣ ਵਾਲੇ ਵਾਟਰ ਵਰਕਸ ਬਿਜਲੀ ਦੇ ਬਿੱਲਾ ਦੀ ਅਦਾਇਗੀ ਨਾ ਹੋਣ ਕਾਰਨ ਸੰਕਟ ਵਿੱਚ ਆ ਗਏ ਹਨ ਅਤੇ ਆਏ ਮਹੀਨੇ ਹੀ ਇਹਨਾ ਬਕਾਇਆ ਨੂੰ ਜੁਰਮਾਨਾ ਲੱਗ ਕੇ ਰਕਮ ਵਿੱਚ ਵਾਧਾ ਹੋ ਰਿਹਾ ਹੈ।ਅਤੇ ਦੂਜੇ ਪਾਸੇ ਵੀ ਬਿੱਲਾ ਦੀ ਵਸ਼ੂਲੀ ਕਰਨ ਲਈ ਸਰਗਰਮ ਹੋਏ ਪਾਵਰਕਾਮ ਮਹਿਕਮੇ ਦੀ ਗਾਂਜ ਇਹਨਾ 13 ਪਿੰਡਾਂ ਦੇ ਵਾਟਰ ਵਰਕਸਾ ਉੱਪਰ ਡਿੱਗ ਸਕਦੀ ਹੈ ਜਿੰਨਾ ਵੱਲ ਪਾਵਰਕਾਮ ਦਾ 72 ਲੱਖ 87 ਹਜ਼ਾਰ ਰੂਪੈ ਬਕਾਇਆ ਹੈ ਪ੍ਰੰਤੂ ਕਈਆ ਵਾਟਰ ਵਰਕਸਾ ਦੇ ਮੀਟਰ ਵੀ ਨਿਰਵਿਘਨ ਚਾਲੂ ਹਨ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਅਮੀਸ਼ਾਹ 3ਲੱਖ 68ਹਜ਼ਾਰ,ਕਲਸੀਆ 2ਲੱਖ3ਹਜ਼ਾਰ,ਗਿੱਲਪੰਨ 47 ਹਜ਼ਾਰ,ਡੱਲ 5ਲੱਖ 74ਹਜ਼ਾਰ,ਮਾੜੀ-ਮੇਘਾ 28ਹਜ਼ਾਰ,ਡਲੀਰੀ 4ਲੱਖ 96ਹਜ਼ਾਰ,ਖਾਲੜਾ 40ਲੱਖ84ਹਜ਼ਾਰ,ਨਾਰਲਾ 18ਹਜ਼ਾਰ,ਧੁੰਨ 59ਹਜ਼ਾਰ,ਸਿੱਧਵਾਂ 5ਲੱਖ 97ਹਜ਼ਾਰ,ਥੇਹਕੱਲਾ 1ਲੱਖ55ਹਜ਼ਾਰ,ਦੋਦੇ 4ਲੱਖ 86ਹਜ਼ਾਰ,ਮੁਗਲਚੱਕ 1ਲੱਖ 72ਹਜ਼ਾਰ ਰੂਪੈ ਬਕਾਇਆ ਹੈ ਜੋ ਕਿ ਪਾਵਰਕਾਮ ਲੇਕਿੰਨ ਜਦੋ ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸ਼ੀਅਨ ਸਾਹਿਬ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ ਸਰਕਾਰੀ ਲੈਵਲ ਤੇ ਉੱਚ ਅਧਿਕਾਰੀਆ ਕੋਲ ਵਾਟਰ ਵਰਕਸ ਦੀ ਗੱਲ ਚੱਲ ਰਹੀ ਹੈ ਅਤੇ ਅਜੇ ਸਾਨੂੰ ਉੱਪਰੋ ਵਾਟਰ ਵਰਕਸ ਦੀ ਬਿਜਲੀ ਕੱਟਣ ਦਾ ਕੋਈ ਹੁਕਮ ਨਹੀ ਹੈ ਜੋ ਵੀ ਹੁਕਮ ਉਪਰੋ ਮਿਲੇਗਾ ਉਸ ਅਧੀਨ ਕਾਰਵਾਈ ਕੀਤੀ ਜਾਵੇਗੀ