ਵਿਆਹੁਤਾ ਨੇ ਫਾਹਾ ਲੈ ਕੇ ਕੀਤੀ ਆਤਮ-ਹੱਤਿਆ

ਪਟਿਆਲਾ – ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਕੋਰਜੀਵਾਲਾ ਵਿਖੇ ਵਿਆਹੁਤਾ ਵੱਲੋਂ ਸਹੁਰਾ ਪਰਿਵਾਰ ਤੋਂ ਪ੍ਰੇਸ਼ਾਨ ਹੋ ਕੇ ਆਤਮ-ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਸਵਿਤਾ (24) ਵਜੋਂ ਹੋਈ। ਪੁਲਸ ਨੇ ਵਿਆਹੁਤਾ ਦੀ ਮਾਤਾ ਕਾਂਤਾ ਰਾਣੀ ਪਤਨੀ ਚੰਦ ਰਾਮ ਵਾਸੀ ਪਿੰਡ ਕਾਵਲਾ ਥਾਣਾ ਬਲਦੇਵ ਨਗਰ ਹਰਿਆਣਾ ਦੀ ਸ਼ਿਕਾਇਤ ‘ਤੇ ਲੜਕੀ ਦੇ ਪਤੀ ਦੀਪਕ ਕੁਮਾਰ ਪੁੱਤਰ ਕ੍ਰਿਸ਼ਨ ਸਰੂਪ, ਅਨੀਤਾ ਪੁੱਤਰੀ ਕ੍ਰਿਸ਼ਨ ਸਰੂਪ ਵਾਸੀ ਪਿੰਡ ਕੋਰਜੀਵਾਲਾ, ਮੰਜੂ ਪਤਨੀ ਕ੍ਰਿਸ਼ਨ ਸਰੂਪ ਅਤੇ ਕੋਮਲ ਪੁੱਤਰੀ ਮੰਜੂ ਵਾਸੀ ਪਿੰਡ ਦੁਗਾਲ ਥਾਣਾ ਪਾਤੜਾਂ ਖਿਲਾਫ 304 ਬੀ ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕੀਤਾ ਹੈ।  ਲੜਕੀ ਦੀ ਮਾਂ ਦੇ ਮੁਤਾਬਕ ਸਵਿਤਾ ਦਾ 3 ਸਾਲ ਪਹਿਲਾਂ ਦੀਪਕ ਕੁਮਾਰ ਨਾਲ ਵਿਆਹ ਹੋਇਆ ਸੀ। ਕੁਝ ਸਮੇਂ ਬਾਅਦ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਅਤੇ ਕੁੱਟ-ਮਾਰ ਕਰਨ ਲੱਗ ਪਿਆ। ਲੜਕੀ ਨੇ ਉਕਤ ਵਿਅਕਤੀਆਂ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਸ ਨੇ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।