ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਦੀਆ ਸਕੀਮਾ ਦਾ ਲੋਕ ਲਾਭ ਉਠਾ ਰਹੇ-ਸੀਨੀਅਰ ਕਾਂਗਰਸੀ ਆਗੂ ਸੇਵਾ ਸਿੰਘ

ਅਲਗੋਕੋਠੀ 07 ਮਾਰਚ (ਹਰਦਿਆਲ ਭੈਣੀ/ਲਖਵਿੰਦਰ ਗੌਲਣ) ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਵਲੋ  ਹਲਕਾ ਖੇਮਕਰਨ ਅੰਦਰ ਹਰ ਇਕ ਲੋੜੰਵਦ ਵਰਗ ਦੇ ਲੋਕਾਂ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ  ਕਾਂਗਰਸ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਦੇ ਸਫਲਤਾ ਪੂਰਵਕ ਚਲ ਰਹੀਆ ਹਨ ਜਿਸ ਤਹਿਤ ਸੈਕੜੇ ਲਾਭਪਾਤਰੀ ਇਨਾਂ ਲੋਕ ਭਲਾਈ ਸਕੀਮਾਂ ਦਾ ਲਾਭ ਉਠਾ ਰਹੇ ਹਨ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਸਬਾ ਅਲਗੋਕੋਠੀ ਦੇ ਸੀਨੀਅਰ ਕਾਂਗਰਸੀ ਆਗੂ ਸੇਵਾ ਸਿੰਘ ਮਗੋਲ,ਰਾਜ ਕੁਮਾਰ ਹਾਡਾਂ,ਸਰਪੰਚ ਬਲਜੀਤ ਸਿੰਘ ਮਗੋਲ,ਮਹਾਬੀਰ ਸਿੰਘ,ਬਾਉ ਰਾਮ,ਇੰਸਪੈਕਟਰ ਬਲਜਿੰਦਰ ਸਿੰਘ,ਦਲੇਰ ਸਿੰਘ,ਖਜਾਨ ਸਿੰਘ,ਡੀਪੂ ਹੋਲਦਰ ਹਰਚਰਨ ਸਿੰਘ ਨੇ ਕਸਬਾ ਅਲਗੋਕੋਠੀ ਵਿਖੇ ਲਾਭਪਾਤਰੀਆਂ ਨੂੰ ੨ ਰੁਪਏ ਕਿਲੋ ਵਾਲੀ ਕਣਕ ਵੰਡਣ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਇਸ ਮੋਕੇ ਕਾਂਗਰਸੀ ਆਗੂਆਂ ਨੇ ਕਿਹਾ ਕਿਹਾ ਕਿ ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਵਲੋਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਤਹਿਤ ਹਲਕਾ ਖੇਮਕਰਨ ਦੀ ਨੁਹਾਰ ਬਦਲਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ।ਅਮਰਜੀਤ ਸਿੰਘ ਫੋਜੀ,ਸੋਨੂੰ ਸਿੰਘ,ਲਾਲ ਚੰਦ,ਕਰਮ ਸਿੰਘ ਵੇਘਲ,ਸੂਬੇਦਰ ਅਮਰਜੀਤ ਸਿੰਘ,ਆਦਿ ਹਾਜਰ ਸਨ।