ਨਗਰ ਪੰਚਾਇਤ ਭਿੱਖੀਵਿੰਡ ਦਾ ਆਇਆ ਸੱਚ ਸਾਹਮਣੇ  ਮਾਮਲਾ ਭੱਠੇ ਤੇ ਕੰਮ ਕਰਨ ਵਾਲੇ ਨੂੰ ਕਾਗਜਾ ਵਿਚ ਸਰਕਾਰੀ ਨੋਕਰੀ ਅਤੇ ਜਿਉਦੇ ਵਿਅਕਤੀ ਨੂੰ ਮੁਰਦਾ ਲਿਖ  ਕੇ ਕਣਕ ਵਾਲੀਆ ਲਿਸਟਾ ਵਿਚੋ ਨਾਮ ਕੱਟਣ ਦਾ

ਤਰਨਤਾਰਨ 07  ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ) ਜਿੱਥੇ ਕਿ ਭਾਵੇ ਅਕਾਲੀ ਅਤੇ ਕਾਗਰਸ ਸਰਕਾਰਾ ਦੋਵੇ ਹੀ ਆਮ ਜਨਤਾ ਨੂੰ ਬਹੁਤ ਸਾਰੀਆ ਸਹੂਲਤਾਵਾ ਪ੍ਰਧਾਨ ਕਰਾਉਣ ਅਤੇ ਨਿੱਤ ਦਿਨ ਅਖਬਾਰਾ ਦੀਆ ਸੁਰਖੀਆ ਵਿੱਚ ਰਹਿਣ ਲਈ ਲੱਖਾ ਹੀ ਫੋਖੇ ਦਮਗਜੇ ਮਾਰਦੀਆ ਹਨ ਅਤੇ ਗਰੀਬ ਲੋਕਾ ਨੂੰ ਭਲਾਈ ਦੀਆ ਸਕੀਮਾ ਦੇਣ ਦੇ ਵਾਅਦੇ ਕਰਦੀਆ ਹਨ ਜਿਸ ਦੀ ਫੁਕ ਉਸ ਵਖਤ ਨਿਕਲਦੀ ਨਜਰ ਆਈ ਜਦੋ ਨਗਰ ਨਿਗਮ ਭਿੱਖੀਵਿੰਡ ਦੇ ਅਧਿਕਾਰੀਆ ਵੱਲੋ ਗਰੀਬ ਵਿਅਕਤੀਆ ਦੀ ਬਿਨਾ ਕੋਈ ਇਨਕੁਆਰੀ ਕੀਤੇ ਕਣਕ ਵਾਲੀਆ ਲਿਸਟਾ ਵਿਚੋ ਨਾਮ ਕੱਟ ਦਿਤੇ ਗਏ ਜਿਸ ਵਿਚੋ ਕੁੱਝ ਤਾ ਐਨੀਆ ਹੈਰਾਨ ਕਰਨ ਦੇਣ ਵਾਲੀਆ ਗੱਲਾ ਹਨ ਕਿ ਜਿਸ ਨਾਲ ਨਗਰ ਨਿਗਮ ਦੇ ਮੱਥੇ ਤੇ ਇੱਕ ਸਵਾਲੀਆ ਚਿੰਨ ਲਗਾ ਦਿੱਤਾ ਕਿ ਇਹਨਾ ਨਗਰ ਨਿਗਮ ਦੇ ਅਧਿਕਾਰੀਆ ਨੇ ਬਿਨਾ ਇਨਕੁਆਰੀ ਦੇ ਕੁੱਝ ਵਿਅਕਤੀ ਜਿਵੇ ਕਿ ਲੱਖਾ ਸਿੰਘ ਜੋ ਕਿ ਜਿਉਦਾ ਹੈ ਉਸਦਾ ਨਾਮ ਲਿਸਟ ਵਿਚੋ ਮੁਰਦਾ ਲਿਖ ਕੇ ਕੱਟ ਦਿੱਤਾ ਅਤੇ ਇੱਕ ਵਿਅਕਤੀ ਅੰਗਰੇਜ ਸਿੰਘ ਜੋ ਕਿ ਭੱਠੇ ਤੇ ਕੰਮ ਕਰਦਾ ਹੈ ਦਾ ਨਾਮ ਸਰਕਾਰੀ ਨੋਕਰੀ ਲਿਖ ਕੇ ਕੱਟ ਦਿੱਤਾ ਅਤੇ ਇੱਕ ਵਿਅਕਤੀ ਸਰਬਜੀਤ ਸਿੰਘ ਦਾ ਨਾਮ ਜਿਆਦਾ ਜਗਾ ਹੋਣ ਕeਰਨ ਕੱਟ ਦਿੱਤਾ ਜਦ ਕਿ ਉਸ ਦੀ ਮਾਲਕੀ ਜਗਾ ਬਹੁਤ ਹੀ ਥੋੜੀ ਹੈ ਇੰਦਾ ਹੀ ਬਹੁਤ ਸਾਰੇ ਹੋਰ ਵੀ ਵਿਅਕਤੀ ਹਨ ਜਿਹਨਾ ਦੇ ਨਾਮ ਬਿਨਾ ਕੋਈ ਇਨਕੁਆਰੀ ਕੀਤੇ ਲਿਸਟਾ ਵਿਚੋ ਕੱਟ ਦਿੱਤੇ ਹਨ ਜੋ ਕਿ ਪੀੜਤ ਵਿਅਕਤੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਆਪਣੀ ਗੱਲ ਨੂੰ ਰੱਖਦਿਆ ਉੱਚ ਅਧਿਕਾਰੀ ਪਾਸੋ ਮੰਗ ਕੀਤੀ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅਤੇ ਭਿੱਖੀਵਿੰਡ ਨਗਰ ਨਿਗਮ ਦੇ ਸਟਾਫ ਨੂੰ ਚੇਜ ਕੀਤਾ ਜਾਵੇ ਪੀੜਤ ਲੋਕਾ ਨੇ ਨਗਰ ਨਿਗਮ ਮੁਰਦਾ ਬਾਅਦ ਦੇ ਨਾਹਰੇ ਲਗਾ ਕੇ ਰੋਸ ਪ੍ਰਗਟ ਕੀਤਾ ਇਸ ਸਬੰਧੀ ਜਦੋ ਮੋਜੂਦਾ ਐਮ.ਐਲ.ਏ ਸੁਖਪਾਲ ਸਿੰਘ ਭੁੱਲਰ ਨਾਲ ਰਾਬਤਾ ਕਾਇਮ ਕੀਤਾ ਤਾ ਉਹਨਾ ਦੇ ਪੀ.ਏ ਵੱਲੋ ਗੱਲ ਕਰਵਾਉਣੀ ਮੁਨਾਸਿਫ ਨਹੀ ਸਮਝੀ ਪੰ੍ਰਤੂ ਜਦੋ ਦੂਜੇ ਪਾਸੇ ਸਾਬਕਾ ਵਿਧਾਇਕ ਪ੍ਰੌ: ਵਿਰਸਾ ਸਿੰਘ ਵਲਟੋਹਾ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ ਇਹ ਸਭ ਕੁੱਝ ਸਰਾਰਤ ਅਧੀਨ ਕੀਤਾ ਜਾ ਰਿਹਾ ਹੈ ਅਤੇ ਲਿਸਟਾ ਵਿਚ ਨਾਮ ਕੱਟੇ ਜਾ ਰਹੇ ਹਨ ਪ੍ਰੰਤੂ ਤੱਥਾ ਨੂੰ ਇੱਕਠਾ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ