ਖਾਲੜੇ ਨੂੰ ਮਾਰਨ ਤੇ ਤੁਲੇ ਫਾਸਟ ਫੂਡ ਦੀਆ ਰੇਹੜੀਆ ਵਾਲੇ  ਸਿਹਤ ਵਿਭਾਗ ਨੂੰ ਠੇਗਾ ਦਿਖਾ ਕੇ ਲੋਕਾ ਦੀ ਜਿੰਦਗੀ ਨਾਲ ਖੇਡ ਰਹੇ ਹਨ ਬਰਗਰ ਟਿੱਕੀਆ ਵਾਲੇ 

ਖਾਲੜਾ 07 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ) ਜਿਵੇ ਕਿ ਅਸੀ ਜਾਣਦੇ ਹਾ ਕਿ ਅੱਜ ਦੇ ਯੁੱਗ ਵਿੱਚ ਲੋਕ ਫਾਸਟਫੂਡ ਵਰਗੇ ਖਾਣੇ ਨੂੰ ਬਹੁਤ ਮਹੱਤਵਤਾ ਦਿੰਦੇ ਹਨ ਅਤੇ ਨਿੱਤ ਦਿਨ ਫਾਸਟਫੂਡ ਖਾਣ ਦੇ ਆਦੀ ਹੋ ਚੁੱਕੇ ਹਨ ਪ੍ਰੰਤੂ ਲੋਕ ਇਹਨਾ ਚੀਜਾ ਤੋ ਅਨਜਾਣ ਹਨ ਕਿ ਜਿਹੜਾ ਫਾਸਟਫੂਡ ਉਹ ਖਾ ਰਹੇ ਹਨ ਉਹ ਉਹਨਾ ਦੇ ਜੀਵਨ ਲਈ ਕਿੰਨਾ ਖਤਰਨਾਕ ਹੋ ਸਕਦਾ ਹੈ ਇਸ ਲੋਕ ਅੰਦਾਜਾ ਵੀ ਨਹੀ ਲਗਾ ਸਕਦੇ ਜਿਸ ਦੀ ਜਿੰਦਾ ਮਿਸਾਲ ਕਸਬਾ ਖਾਲੜਾ ਵਿਖੇ ਲੱਗੀਆ ਬਰਗਰ,ਟਿੱਕੀਆ ਦੀਆ ਫਾਸਟਫੂਡ ਵਾਲੀਆ ਰੇਹੜੀਆ ਤੋ ਮਿਲਦੀ ਹੈ ਜੋ ਕਿ ਫਾਸਟਫੂਡ ਦੁਕਾਨਦਾਰ ਰੋਜਮਾਰ ਲਈ ਕੰਮ ਆਉਣ ਵਾਲਾ ਸਾਰਾ ਸਮਾਨ ਕਰੀਬ ੨ ਹਫਤਿਆ ਦਾ ਸਟਾਕ ਜਿਵੇ ਕਿ ਸਬਜੀਆ,ਸੋਸ,ਡਬਲ ਰੋਟੀਆ ਅਤੇ ਕਰੀਮ,ਨਿਊਡਲ,ਚਾਂਪਾ ਆਦਿ ਇੱਕ ਵਾਰ ਹੀ ਲੈ ਲੈਦੇ ਹਨ ਤਾ ਜੋ ਉਹਨਾ ਨੂੰ ਇਹ ਸਮਾਨ ਬਾਰ ਬਾਰ ਨਾ ਲਿਆਉਣਾ ਪਵੇ ਲੇਕਿੰਨ ਦੁਕਾਨਦਾਰ ਇਹ ਸਭ ਵਿਚ ਆਪਣਾ ਫਾਇਦਾ ਸੋਚਦਾ ਹੈ ਅਤੇ ਰੋਜ ਹੀ ਇਹਨਾ ਬਈਆ ਤਬਈਆ ਵਸਤੂਆ ਦਾ ਇਸਤਮਾਲ ਕਰਕੇ ਆਮ ਜਨਤਾ ਦੀ ਜਿੰਦਗੀ ਨਾਲ ਖਿਲਵਾੜ ਕਰਨ ਤੇ ਤੁਲਿਆ ਹੋਇਆ ਹੈ ਅਤੇ ਦੂਜੇ ਪਾਸੇ ਸਿਹਤ ਵਿਭਾਗ ਦੀ ਟੀਮ ਨੂੰ ਵੀ ਇਹ ਫਾਸਟਫੂਡ ਦੁਕਾਨਦਾਰ ਠੇਗਾ ਦਿਖਾ ਰਹੇ ਹਨ ਅਤੇ ਦੱਸਣਯੋਗ ਗੱਲ ਇਹ ਹੈ ਕਿ ਸਿਹਤ ਵਿਭਾਗ ਦੀਆ ਟੀਮਾ ਵੀ ਚੈਕਿੰਗ ਦੇ ਨਾਮ ਤੇ ਕਾਨੂੰਨ ਅਤੇ ਆਮ ਜਨਤਾ ਦੀਆ ਅੱਖਾ ਵਿੱਚ ਘੱਟਾ ਪਾ ਕੇ ਫਾਰਮੇਲਟੀਆ ਪੂਰੀਆ ਕਰਦੀਆ ਹਨ ਅਤੇ ਬਿਨਾ ਕਿਸੇ ਦਾ ਸੈਪਲ ਭਰੇ ਵਾਪਿਸ ਚਲੈ ਜਾਦੀਆ ਹਨ ਜਿਸ ਕਾਰਨ ਇਹ ਦੁਕਾਨਦਾਰ ਲੋਕਾ ਨੂੰ ਲੁੱਟਣ ਦੇ ਨਾਲ ਉਹਨਾ ਦੀ ਜੀਵਨ ਲੀਲਾ ਨੂੰ ਵੀ ਖਤਮ ਕਰਨ ਤੇ ਤੁਲੇ ਹੋਏ ਹਨ
ਸਿਹਤ ਵਿਭਾਗ ਅਧਿਕਾਰੀ
ਜਦੋ ਇਸ ਸਬੰਧੀ ਸਿਹਤ ਵਿਭਾਗ ਦੇ ਉੱਚ ਅਧਿਕਾਰੀ ਅਸਿਸਟੈਟ ਕਮਿਸ਼ਨਰ ਏ.ਸੀ.ਐਫ ਡਾਂ ਗੁਰਪ੍ਰੀਤ ਸਿੰਘ ਪੰਨੂ ਜੀ ਨਾਲ ਰਾਬਤਾ ਕਾਇਮ ਕੀਤਾ ਤਾ ਉਹਨਾ ਕਿਹਾ ਕਿ ਜਲਦ ਹੀ ਕਸਬਾ ਖਾਲੜਾ ਵਿਖੇ ਸੈਪਲ ਭਰਨ ਲਈ ਟੀਮ ਭੇਜੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ