ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ‘ਚ ਇਕ ਖਿਲਾਫ ਮਾਮਲਾ ਦਰਜ

ਟਾਂਡਾ ਉੜਮੁੜ – ਟਾਂਡਾ ਪੁਲਸ ਨੇ ਬਿਆਸ ਦਰਿਆ ਨਾਲ ਲੱਗਦੇ ਅਬਦੁੱਲਾਪੁਰ ਪਿੰਡ ਨਜ਼ਦੀਕ ਮਾਈਨਰ ਮਿਨਰਲ (ਮਿੱਟੀ) ਦੀ ਨਾਜਾਇਜ਼ ਨਿਕਾਸੀ ਕਰ ਰਹੀਆਂ 6 ਟਰੈਕਟਰ ਟਰਾਲੀਆਂ ਅਤੇ ਇਕ ਜੇ. ਸੀ. ਬੀ ਮਸ਼ੀਨ ਬਰਾਮਦ ਕਰਕੇ ਮਸ਼ੀਨਰੀ ਦੇ ਮਾਲਕ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਨਾਜਾਇਜ਼ ਮਾਈਨਿੰਗ ਰੋਕਣ ਲਈ ਬਣੇ ਵਿੰਗ ਬਲਾਕ ਪ੍ਰਸਾਰ ਅਫਸਰ ਓਂਕਾਰ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਪਰਮਜੀਤ ਸਿੰਘ ਨਿਵਾਸੀ ਪਿੰਡੀ ਖੈਰ ਦੇ ਖਿਲਾਫ ਦਰਜ ਕੀਤਾ ਹੈ।