ਕਾਗਰਸ ਪਾਰਟੀ ਦੀ ਕਾਰਗੁਜਾਰੀ ਤੋ ਜਨਤਾ ਖੁਸ਼- ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ

ਅਲਗੋਕੋਠੀ 6 ਮਾਰਚ (ਹਰਦਿਆਲ ਭੈਣੀ/ਲਖਵਿੰਦਰ ਗੌਲਣ) ਵਿਧਾਨ ਸਭਾ ਹਲਕਾ ਖੇਮਕਰਨ ਦੇ ਲੋਕਾਂ ਵਿਚ ਕਾਂਗਰਸ ਪਾਰਟੀ ਦੇ ਕੰਮਾਂ ਨੂੰ ਲੈ ਕੇ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।ਉਥੇ ਹੀ ਪੱਤਰਕਾਰਾ ਨਾਲ ਗੱਲਬਾਤ ਦੌਰਾਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਸੀਨੀਅਰ ਕਾਂਗਰਸੀ ਆਗੂ ਰਾਜ ਕੁਮਾਰ ਹਾਂਡਾ ਅਲਗੋਕੋਠੀ ਨੇ ਕਿਹਾ ਕਿ ਹਲਕਾ ਵਿਧਾਇਕ ਸੁਖੱਪਾਲ ਸਿੰਘ ਭੁੱਲਰ ਵੱਲੋਂ ਪੰਜਾਬ ਸਾਰਕਾਰ ਤੋਂ ਆਉਣ ਵਾਲੀ ਹਰ ਸਕੀਮ ਨੂੰ ਪਹਿਲ ਦੇ ਅਧਾਰ ਤੇ ਆਪਣੇ ਹਲਕੇ ਦੇ ਲੋਕਾਂ ਨੂੰ ਮੁਹੱਈਆਂ ਕਰਵਾਈ ਜਾ ਰਹੀ ਹੈ ਅਤੇ ਗਰੀਬ ਪਰਿਵਾਰਾਂ ਦੇ ਕਰਜੇ ਮੁਆਫ ਕਰਨ ਲਈ ਵੱਧ ਤੋ ਵੱਧ ਉਪਰਾਲੇ ਕੀਤੇ ਜਾ ਰਹੇ ਹਨ ਉਹਨਾ ਕਿਹਾ ਕਿ ਇਹਨਾ ਸਾਰੀਆਂ ਸਕਾਂ ਦਾ ਲਾਭ ਬਿਨਾ ਭੇਦ ਭਾਵ ਅਤੇ ਪਾਰਟੀਬਾਜੀ ਤੋ ਉਪਰ ਉਠਕੇ ਹਰੇਕ ਦੇ ਲੋੜਵੰਦ ਨੂੰ  ਲਾਭ ਦਿੱਤਾ ਜਾ ਰਿਹਾ ਹੈ ਜਿਸ ਨਾਲ ਬਹੁਤ ਜਲਦ ਹੀ ਹਲਕਾ ਖੇਮਕਰਨ ਇਕ ਚੰਗੀ ਦਿਸ਼ਾ ਵੱਲ ਜਾਂਦਾ ਹੋਇਆ ਨਜਰ ਆ ਰਿਹਾ ਹੇ।ਇਸ ਮੋਕੇ ਉਹਨਾ ਨਾਲ ਬਾਊ ਰਾਮ,ਸੇਵਾ ਸਿੰਘ ਮਗੋਲ,ਵਿਜੇ ਕੁਮਾਰ ਹਾਡਾ,ਸਰਪੰਚ ਬਲਜੀਤ ਸਿੰਘ ਮਗੋਲ,ਜਸਵੰਤ ਸਿੰਘ ਚੱਕੀ ਵਾਲਾ,ਪ੍ਰਕਾਸ਼ ਚੰਦ,ਕਲਵਿੰਦਰ ਸਿੰਘ,ਸੁਖਚੈਨ ਸਿੰਘ,ਚਾਨਣ ਸਿੰਘ,ਆਦਿ ਪਤਵੰਤੇ ਸੱਜਣ ਵੀ ਹਾਜਰ ਸਨ।