ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜ ਅੰਦਰ 10 ਸਾਲ ਜਨਤਾ ਨੂੰ ਲੋਕ ਭਲਾਈ ਸਕੀਮਾ ਤੋ ਵਾਝਾ ਰੱਖਿਆ ਗਿਆ- ਸੀਨੀਅਰ ਕਾਗਰਸੀ ਆਗੂ ਸਰਪੰਚ ਸਿਮਰਜੀਤ ਸਿੰਘ ਭੈਣੀ

ਅਲਗੋਕੋਠੀ 06 ਮਾਰਚ (ਹਰਦਿਆਲ ਭੈਣੀ/ਲਖਵਿੰਦਰ ਗੋਲਣ) ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਪਿਛਲੇ 10 ਸਾਲਾ ਦੇ ਰਾਜ ਦੋਰਾਨ ਪੰਜਾਬ ਅੰਦਰ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਰਕਾਰ ਵਲੋਂ ਆਉਣ ਵਾਲੀਆਂ ਲੋਕ ਭਲਾਈ ਸਕੀਮਾਂ ਤੋਂ ਵਾਝਾਂ ਰਹਿਣਾ ਪਿਆ।ਇਨਾਂ ਵਿਚਾਰਾ ਦਾ ਪ੍ਰਗਟਾਵਾ ਸੀਨੀਅਰ ਕਾਗਰਸੀ ਆਗੂ ਸਰਪੰਚ ਸਿਮਰਜੀਤ ਸਿੰਘ ਭੈਣੀ,ਕੁਲਦੀਪ ਸਿੰਘ ਖਹਿਰਾ ਵਾੜਾ ਤੇਲੀਆਂ,ਗੁਰਵਿੰਦਰ ਸਿੰਘ ਦਰਾਜਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਹਨਾ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ਅਤੇ ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਵਲੋ ਆਪਣੇ ਹਲਕੇ ਦੇ ਲੋਕਾਂ ਨਾਲ ਜੋ ਚੋਣਾਂ ਦੋਰਾਨ ਵਾਅਦੇ ਕੀਤੇ ਸਨ ਉਹਨਾ ਵਾਅਦਿਆ ਨੂੰ ਪੂਰਾ ਕਰਨ ਲਈ ਆਪਣੇ ਇਕ ਸਾਲ ਦੇ ਰਾਜ ਦੋਰਾਨ ਹੀ ਸਰਕਾਰ ਵਲੋ ਆਉਣ ਵਾਲੀ ਹਰੇਕ ਸਕੀਮ ਨੂੰ ਲੋੜਵੰਦ ਪਰਿਵਾਰਾ ਦੇ ਘਰ-ਘਰ ਤੱਕ ਪਹੁੰਚਾਇਆ ਜਾ ਰਿਹਾ ਹੈ ਜਿਸ ਨਾਲ ਸਾਡਾ ਹਲਕਾ ਇਕ ਚੰਗੀ ਦਿਸ਼ਾ ਵੱਲ ਵੱਧਦਾ ਨਜਰ ਆ ਰਿਹਾ ਹੈ ਉਹਨਾ ਕਿਹਾ ਕਿ ਭੁੱਲਰ ਪਰਿਵਾਰ ਪਾਰਟੀਬਾਜੀ ਤੋ ਉਪਰ ਉੱਠ ਕੇ ਲੋਕਾਂ ਦੀ ਸੇਵਾ ਨਿਭਾਅ ਰਹੇ ਹਨ ਅਤੇ ਹਲਕਾ ਖੇਮਕਰਨ ਦੇ ਲੋਕ ਕਾਂਗਰਸ ਪਾਰਟੀ ਤੋ ਪੂਰੀ ਤਰਾਂ ਸਤੁੰਸ਼ਟ ਨਜਰ ਆ ਰਹੇ ਹਨ।