ਅੋਰਤ ਦਿਵਸ ਸਬੰਧੀ ਪੰਜਾਬ ਇਸਤਰੀ ਸਭਾ ਵੱਲੋਂ ਪਿੰਡ ਅਲਗੋਂ ਕਲਾਂ ਵਿਖੇ ਵਿਸ਼ੇਸ਼ ਮੀਟਿੰਗ ਕੀਤੀ ਗਈ

ਅਲਗੋਕੋਠੀ 6 ਮਾਰਚ (ਹਰਦਿਆਲ ਭੈਣੀ/ਲਖਵਿੰਦਰ ਗੋਲਣ/ਰਿੰਪਲ) ਪੰਜਾਬ ਇਸਤਰੀ ਸਭਾ ਵੱਲੋਂ ਪਿੰਡ ਅਲਗੋ ਕਲਾਂ ਵਿਖੇ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਇਸਤਰੀ ਸਭਾ ਤਰਨ ਤਾਰਨ ਅੰਮ੍ਰਿਤਸਰ ਦੀ ਸਕੱਤਰ ਰੁਪਿੰਦਰ ਕੋਰ ਮਾੜੀਮੇਘਾ ਨੇ ਕਿਹਾ ਕਿ 8 ਮਾਰਚ ਨੂੰ ਅੋਰਤਾਂ ਦਾ ਕੋਮਾਤਰੀ ਦਿਵਸ ਜਿਲਾ ਪੱਧਰ ਤੇ ਦਾਣਾ ਮੰਡੀ ਅਲਗੋਕੋਠੀ ਵਿਖੇ ਮਨਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਅੋਰਤ ਦਿਵਸ ਮਨਾਉਣ ਦਾ ਮਕਸਦ ਇਹ ਹੈ ਕਿ ਅੋਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣ ਅਜੋਕੇ ਸਮਾਜ ਵਿਚ ਅੋਰਤ ਨੂੰ ਇਹ ਸਮਝਿਆ ਜਾਂਦਾ ਹੈ ਕਿ ਅੋਰਤਾਂ ਦਾ ਕੰਮ ਸਿਰਫ ਰੋਟੀ ਪਕਾਉਣੀ ਜਾ ਪਰਿਵਾਰ ਦੀ ਸਾਂਭ ਸੰਭਾਲ ਕਰਨਾ ਹੈ।ਉਨਾਂ ਕਿਹਾ ਕਿ ਇਹ ਠੀਕ  ਹੈ ਕਿ ਘਰ ਦਾ ਸਾਰਾ ਕੰਮ ਕਰਨਾ ਉਹਨਾਂ ਨੂੰ ਕੁਦਰਤੀ ਮਿਲਿਆ ਹੈ ਪਰ ਜੇਕਰ ਅੋਰਤਾਂ ਸਚੇਤ ਹੋ ਕੇ ਭੁਖ ਤੇ ਗਰੀਬੀ ਵਿਰੁੱਧ ਸੰਘਰਸ਼ ਵਿਚ ਮਰਦਾਂ ਦਾ ਸਾਥ ਦਿੰਦੀਆ ਹਨ ਤਾਂ ਬਹੁਤ ਜਲਦੀ ਉਕਤ ਅਲਾਮਤਾਂ ਤੋਂ ਨਿਜਾਤ ਮਿਲ ਸਕਦੀ ਹੈ ਜਿਸ ਨਾਲ ਹਰੇਕ ਘਰ ਵਿਚ ਖੁਸ਼ੀਆਂ ਪਰਤ ਸਕਦੀਆਂ ਹਨ,ਪਰਿਵਰਾਂ ਵਿਚੋਂ ਝਗੜੇ ਖਤਮ ਹੋ ਜਾਣਗੇ ਇਸ ਮਕਸਦ ਨੂੰ ਲੈ ਕੇ ਅੋਰਤਾਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।