ਰੇਤ ਮਾਫੀਆ ਖਿਲਾਫ ਕੈਪਟਨ ਦੀ ਕਾਰਵਾਈ

ਚੰਡੀਗੜ੍ਹ: ਨਜਾਇਜ਼ ਮਾਈਨਿੰਗ ਖਿਲਾਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਲੀਕਾਪਟਰ ਵਿਚ ਬੈਠਿਆਂ ਹੀ ਕਾਰਵਾਈ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਹੈਲੀਕਾਪਟਰ ਰਾਹੀਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਦੂਜੇ ਫੇਜ਼ ਦਾ ਉਦਘਾਟਨ ਕਰਨ ਜਲੰਧਰ ਜਾ ਰਹੇ ਸਨ ਤਾਂ ਉਨ੍ਹਾਂ ਹੈਲੀਕਾਪਟਰ ‘ਚੋਂ ਦੇਖਿਆ ਕਿ ਫਿਲੌਰ (ਜਲੰਧਰ) ਅਤੇ ਰਾਹੋਂ (ਨਵਾਂਸ਼ਹਿਰ) ‘ਚ ਸਤਲੁਜ ਦਰਿਆ ‘ਚੋਂ ਜੇ. ਸੀ. ਬੀ. ਮਸ਼ੀਨਾਂ ਰਾਹੀਂ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ।ਇਸ ‘ਤੇ ਮੁੱਖ ਮੰਤਰੀ ਨੇ ਤੁਰੰਤ ਸੰਬੰਧਤ ਜ਼ਿਲਿਆਂ ਦੇ ਡੀ. ਸੀ. ਅਤੇ ਐੱਸ. ਐੱਸ. ਪੀ. ਨੂੰ ਕਾਰਵਾਈ ਕਰਨ ਅਤੇ ਰੇਤ ਮਾਫੀਆ ਦੀਆਂ ਮਸ਼ੀਨਾਂ ਅਤੇ ਹੋਰ ਸਮਾਨ ਜ਼ਬਤ ਕਰਨ ਦੇ ਹੁਕਮ ਦਿੱਤੇ।