ਯਾਰਕ ਯੂਨੀਵਰਸਿਟੀ ਦੇ ਸਟਾਫ ਮੈਂਬਰ ਹੜਤਾਲ ‘ਤੇ

ਓਨਟਾਰੀਓ — 6 ਮਹੀਨੇ ਤੱਕ ਗੱਲਬਾਤ ਚੱਲਣ ਤੋਂ ਬਾਅਦ ਵੀ ਯੂਨੀਵਰਸਿਟੀ ਦੀ ਫਾਈਨਲ ਆਫਰ ਨੂੰ ਠੁਕਰਾ ਦਿੱਤਾ। ਜਿਸ ਤੋਂ ਬਾਅਦ ਯਾਰਕ ਯੂਨੀਵਰਸਿਟੀ ਦੇ ਠੇਕੇ ‘ਤੇ ਰੱਖਿਆ ਸਟਾਫ ਮੈਂਬਰਾਂ ਨੇ ਸੋਮਵਾਰ ਨੂੰ ਹੜਤਾਲ ਕਰ ਦਿੱਤੀ।ਯੂਨੀਅਨ ‘ਚ ਠੇਕੇ ‘ਤੇ ਰੱਖੇ ਫੈਕਲਟੀ ਮੈਂਬਰਜ਼ ਤੋਂ ਇਲਾਵਾ ਟੀਚਿੰਗ ਅਸਿਸਟੈਂਟਸ, ਗ੍ਰੈਜੂਏਟ ਅਸਿਸਟੈਂਟਸ, ਰਿਸਰਚ ਅਸਿਸਟੈਂਟਸ ਅਤੇ ਪਾਰਟ ਟਾਈਮ ਲਾਇਬ੍ਰੇਰੀਅਨ ਅਤੇ ਆਰਕਾਈਵਿਸਟਜ਼ ਆਦਿ ਸ਼ਾਮਲ ਹਨ। ਯੂਨੀਅਨ ਅਤੇ ਸਕੂਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਈ ਮੁੱਦਿਆਂ ‘ਤੇ ਸਲਾਹ ਬਿਲਕੁਲ ਵੀ ਨਹੀਂ ਸੀ ਮਿਲਦੀ ਇਸ ਲਈ ਉਹ ਇਸ ਵੇਲੇ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਸਕੇ ਹਨ। ਸੋਮਵਾਰ ਸਵੇਰੇ ਇਨ੍ਹਾਂ ਮੈਂਬਰਾਂ ਵੱਲੋਂ ਸਕੂਲ ਦੇ ਗੇਟ ਉੱਤੇ ਰੈਲੀ ਕੱਢੀ ਗਈ।ਯੂਨੀਅਨ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤਾ ਹੈ ਕਿ ਉਨ੍ਹਾਂ ਨੂੰ ਕਈ ਮੁੱਦਿਆਂ ‘ਤੇ ਸਕੂਲ ਵੱਲੋਂ ਨਾਂਹ ਹੋ ਗਈ ਹੈ। ਸੀ. ਯੂ. ਪੀ. ਈ. 3903 ਦੇ ਮਾਮਲੇ ਨੂੰ ਕਿਸੇ ਤਣ-ਪੱਤਣ ਲਾਉਣ ਦੀ ਇੱਛਾ ਦੇ ਬਾਵਜੂਦ ਯੌਰਕ ਐਡਮਨਿਸਟ੍ਰੇਸ਼ਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਕਾਮਿਆਂ ਲਈ ਕੰਮ ਵਾਲੇ ਹਾਲਾਤ ਸਹੀ ਕਰਨ ਲਈ ਰਾਜ਼ੀ ਨਹੀਂ ਹਨ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਸਕੂਲ ਵਿਦਿਆਰਥੀਆਂ ਲਈ ਸਿੱਖਣ ਵਾਲੇ ਹਾਲਾਤਾਂ ਨੂੰ ਹੋਰ ਬਿਹਤਰ ਕਰਨ ਲਈ ਵੀ ਤਿਆਰ ਨਹੀਂ ਹੈ।ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਯਾਰਕ ਯੂਨੀਵਰਸਿਟੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਔਖਾ ਸਮਾਂ ਚੱਲ ਰਿਹਾ ਹੈ ਜਦਕਿ ਉਹ ਇਹ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਕਲੇ ਪਿਛਲੇ ਸਾਲ ਹੀ ਉਨ੍ਹਾਂ ਨੂੰ 37 ਮਿਲੀਅਨ ਡਾਲਰ ਦਾ ਮੁਨਾਫਾ ਹੋਇਆ ਸੀ। ਸਾਲ 2013 ਤੋਂ ਇਨ੍ਹਾਂ ਆਂਕੜਿਆਂ ‘ਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ।ਇਸ ਤੋਂ ਪਹਿਲਾਂ ਯੂਨੀਵਰਸਿਟੀ ਅਧਿਕਾਰੀ ਇਹ ਕਹਿ ਗਿਆ ਸੀ ਕਿ ਹੜਤਾਲ ਹੋਣ ਦੇ ਹਾਲਾਤਾਂ ‘ਚ ਵੀ ਯੂਨੀਵਰਸਿਟੀ ਨੂੰ ਖੁੱਲ੍ਹਾ ਰੱਖਿਆ ਜਾਵੇਗਾ। ਇਹ ਵੀ ਆਖਿਆ ਗਿਆ ਸੀ ਕਿ ਕਲਾਸਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਹ ਨਿਰਧਾਰਤ ਸ਼ਡਿਊਲ ਮੁਤਾਬਕ ਚੱਲਣਗੀਆਂ। ਇਹ ਵੀ ਕਿਹਾ ਗਿਆ ਸੀ ਕਿ ਲਾਇਬ੍ਰੇਰੀਜ਼, ਰੈਸਟੋਰੈਂਟਸ, ਐਡਮਨਿਸਟ੍ਰੇਟਿਵ ਆਫਿਸਿਜ਼ ਅਤੇ ਹੋਰ ਸੇਵਾਵਾਂ ਖੁੱਲ੍ਹੀਆਂ ਰਹਿਣਗੀਆਂ।ਸਟਾਫ ਮੈਂਬਰਾਂ ਵੱਲੋਂ ਹੱੜਤਾਲ ਦੌਰਾਨ ਕਲਾਸਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ, ਪਰ ਅਧਿਕਾਰੀਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ।