ਨਸ਼ੇ ਵਾਲੀਆਂ ਗੋਲੀਆਂ ਤੇ ਸ਼ੀਸ਼ੀਆਂ ਸਣੇ ਕਾਬੂ

ਸੰਗਰੂਰ, – ਪੁਲਸ ਨੇ ਨਸ਼ੇ ਵਾਲੀਆਂ ਗੋਲੀਆਂ ਅਤੇ ਸ਼ੀਸ਼ੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੇ ਕੁਮਾਰ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਸੰਗਰੂਰ ਨੇ ਦੱਸਿਆ ਕਿ ਕੇਵਲ ਕ੍ਰਿਸ਼ਨ ਸੀ. ਆਈ. ਏ. ਸਮੇਤ ਪੁਲਸ ਪਾਰਟੀ ਗਸ਼ਤ ਤੇ ਚੈਕਿੰਗ ਦੌਰਾਨ ਪਿੰਡ ਭੋਗੀਵਾਲ ਮੌਜੂਦ ਸੀ ਤਾਂ ਮੁਖਬਰੀ ਮਿਲੀ ਕਿ ਸੁਰਿੰਦਰ ਸਿੰਘ ਉਰਫ ਸੋਨੀ ਪੁੱਤਰ ਚਮਕੌਰ ਸਿੰਘ ਵਾਸੀ ਬਾਲੇਵਾਲ ਥਾਣਾ ਸਦਰ ਅਹਿਮਦਗੜ੍ਹ, ਜੋ ਕਿ ਨਸ਼ੇ ਵਾਲੀਆਂ ਦਵਾਈਆਂ ਵੇਚਣ ਦਾ ਕੰਮ ਕਰਦਾ ਹੈ, ਨੂੰ ਰੇਡ ਕਰ ਕੇ ਕਾਬੂ ਕੀਤਾ। ਉਸ ਦੇ ਕਬਜ਼ੇ ‘ਚੋਂ ਨਸ਼ੇ ਵਾਲੀਆਂ 11 ਸ਼ੀਸ਼ੀਆਂ ਅਤੇ 11 ਪੱਤੇ ਗੋਲੀਆਂ ਬਰਾਮਦ ਕਰ ਕੇ ਥਾਣਾ ਅਹਿਮਦਗੜ੍ਹ ‘ਚ ਮਾਮਲਾ ਦਰਜ ਕਰਵਾਇਆ।