ਦਿਨ ਦਿਹਾੜੇ ਡੀ.ਸੀ ਆਫਿਸ ਫਿਰੋਜ਼ਪੁਰ ਵਿਚੋ ਮੋਟਰਸਾਈਕਲ ਚੋਰੀ।

ਫਿਰੋਜ਼ਪੁਰ 4 ਮਾਰਚ (ਅਸ਼ੋਕ ਭਾਰਦਵਾਜ): ਚੋਰੀ ਦੀਆਂ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਹਨ। ਪ੍ਰਸ਼ਾਸ਼ਨ ਤੇ ਪੁਲਿਸ ਸੋ ਰਹੀ ਹੈ ਕੁੰਭਕਰਨੀ ਦੀ ਨੀਂਦ। ਅੱਜ ਕਰੀਬ ਸ਼ਾਮ ਸਾਢੇ ਚਾਰ ਦੇ ਕਰੀਬ ਤਹਿਸੀਲ ਕੰਪਲੈਕਸ ਸੇਵਾ ਕੇਂਦਰ ਦੇ ਬਾਹਰ ਖੜਾ ਕੀਤਾ ਮੋਟਰਸਾਈਕਲ ਚੋਰੀ ਹੋ ਗਿਆ। ਜਾਣਕਾਰੀ ਅਨੁਸਾਰ ਇਹ ਮੋਟਰਸਾਈਕਲ ਸੇਵਾ ਕੇਂਦਰ ਦੇ ਗਾਰਡ ਡੋਗਰ ਸਿੰਘ ਦਾ ਸੀ ਜੋ ਹਰ ਰੋਜ਼ ਦੀ ਤਰ੍ਹਾਂ ਆਪਣਾ ਮੋਟਰਸਾਈਕਲ ਸੇਵਾ ਕੇਂਦਰ ਦੇ ਬਾਹਰ ਖੜ੍ਹਾ ਕਰਕੇ ਗਿਆ ਸੀ ਤੇ ਵਾਪਿਸ ਦੇਖਣ ਤੇ ਮੋਟਰਸਾਈਕਲ ਗਾਇਬ ਸੀ। ਜਿਸ ਦੀ ਬੜੀ ਭਾਲ ਕਰਨ ਤੇ ਉਹ ਨਹੀ ਮਿਲਿਆ। ਤੁਹਾਨੂੰ ਦੱਸ ਦਈਏ ਕਿ ਪਿਛਲੀ ਦਿਨੀ ਹੀ ਡੀ ਸੀ ਆਫਿਸ ਵਿੱਚੋ ਇੱਕ ਐਲ ਸੀ ਡੀ ਚੋਰੀ ਹੋ ਗਈ ਸੀ। ਇਹ ਇੱਕ ਬਹੁਤ ਮੰਦਭਾਗੀ ਘਟਨਾਵਾਂ ਹਨ ਕਿਉਂਕਿ ਜੇ ਇਹ ਥਾਵਾਂ ਹੀ ਸੁਰੱਖਿਅਤ ਨਹੀ ਹਨ ਤਾਂ ਫਿਰ ਆਮ ਜਨਤਾ ਤਾਂ ਕੀ ਸੁਰੱਖਿਅਤ ਹੋਉ।