ਕਸਬਾ ਖਾਲੜਾ ਵਿਖੇ ਸ਼ਰੇਆਮ ਲੋਕਾ ਦੀ ਸਿਹਤ ਨਾਲ ਕੀਤਾ ਜਾ ਰਿਹਾ ਖਿਲਵਾੜ

ਤਰਨਤਾਰਨ 01 ਮਾਰਚ (ਲਖਵਿੰਦਰ ਗੌਲਣ/ਰਿੰਪਲ ਗੌਲਣ): ਜਿਲਾ ਤਰਨਤਾਰਨ ਅਧੀਨ ਆਉਦੇ ਕਸਬਾ ਖਾਲੜਾ ਵਿਖੇ ਸ਼ਰੇਆਮ ਲੋਕਾ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਹਲਵਾਈ ਦੀਆ ਦੁਕਾਨਾ,ਬਰਗਰ-ਟਿੱਕੀਆ,ਨਿਊਡਲ,ਰੋਲ ਅਤੇ ਚਾਪਾ ਆਦਿ ਦੀਆ ਰੇਹੜੀਆ ਦੀਆ ਦੁਕਾਨਾ ਉੱਪਰ ਮਿਲਾਵਟਖੋਰੀ ਕਰਕੇ ਦੁਕਾਨਦਾਰ ਆਮ ਲੋਕਾ ਦੀ ਜਿੰਦਗੀ ਨਾਲ ਖੇਡ ਰਹੇ ਹਨ ਉਥੇ ਹੀ ਦੂਜੇ ਪਾਸੇ ਸਿਹਤ ਵਿਭਾਗ ਦੀਆ ਟੀਮਾ ਚੈਕਿੰਗ ਕਰਨ ਦੇ ਨਾਮ ਤੇ ਸਿਰਫ ਫਾਰਮੈਲਟੀ ਪੂਰੀ ਕਰਦੀਆ ਹਨ ਅਤੇ ਬਿਨਾ ਕਿਸੇ ਦੁਕਾਨਦਾਰ ਦਾ ਸੈਪਲ ਭਰੇ ਵਾਪਿਸ ਚਲੇ ਜਾਦੀਆ ਹਨ ਜਿਸ ਦਾ ਨਤੀਜਾ ਆਮ ਲੋਕਾ ਨੂੰ ਆਪਣੀ ਜ਼ਾਨ ਦੇ ਕੇ ਚੁਕਾਉਣਾ ਪੈ ਸਕਦਾ ਹੈ ਪ੍ਰੰਤੂ ਸਿਹਤ ਵਿਭਾਗ ਦਾ ਇਸ ਪ੍ਰਤੀ ਕੋਈ ਵੀ ਧਿਆਨ ਨਹੀ ਹੈ ਧਿਆਨ ਦੇਣਯੋਗ ਗੱਲ ਇਹ ਹੈ ਕਿ ਬੀਤੇ ਦਿਨੀ ਹੈਲਥ ਡਿਪਾਟਮੈਟ ਦੀ ਟੀਮ ਨੇ ਕਸਬਾ ਖਾਲੜਾ ਵਿੱਚ ਕੀਤੀ ਅਚਨਚੇਤ ਚੈਕਿੰਗ ਕੀਤੀ ਸੀ ਪ੍ਰੰਤੂ ਕਿਸੇ ਵੀ ਬਰਗਰ,ਟਿੱਕੀਆ ਵਾਲੀ ਰੇਹੜੀ ਜਾ ਹਲਵਾਈ ਦੀ ਦੁਕਾਨ ਦਾ ਸਿਹਤ ਵਿਭਾਗ ਦੀ ਟੀਮ ਨੇ ਸੈਪਲ ਨਈ ਭਰਿਆ ਜਦ ਕਿ ਕਸਬਾ ਖਾਲੜਾ ਵਿੱਚ ਮਠਿਆਈ ਵਾਲੀਆ ਦੁਕਾਨਾ ਵਿੱਚ ਮਹੀਨਿਆ ਤੋ ਪਈਆ ਬਈਆ ਤਬੀਆ ਮਠਿਆਈਆ ਅਤੇ ਬਰਗਰ ਟਿੱਕੀਆ ਦੀਆ ਰੇਹੜੀਆ ਤੇ ਗੰਦੇ ਤੇਲ ਦਾ ਇਸਤਮਾਲ ਅਤੇ ਉੱਲੀ ਵਾਲੀਆ ਡਬਲਰੋਟੀਆ ਅਤੇ ਬਈ ਤਬਈ ਚਟਨੀ ਖਵਾ ਕੇ ਆਮ ਲੋਕਾ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਪ੍ਰੰਤੂ ਜਦੋ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀ ਡਾਂ ਗੁਰਪ੍ਰੀਤ ਪੰਨੂ ਨਾਲ ਸੰਪਰਕ ਕੀਤਾ ਤਾ ਉਹਨਾ ਕਿਹਾ ਕਿ ਥੋੜੇ ਦਿਨ ਪਹਿਲਾ ਅਸੀ ਚੈਕਿੰਗ ਲਈ ਆਏ ਸਾ ਪ੍ਰੰਤੂ ਦੁਕਾਨਦਾਰਾ ਵੱਲੋ ਦੁਕਾਨਾ ਨੂੰ ਬੰਦ ਕਰ ਦਿੱਤਾ ਗਿਆ ਸੀ ਉਹਨਾ ਕਿਹਾ ਕਿ ਹੁਣ ਜਲਦੀ ਹੀ ਫਿਰ ਛਾਪੇਮਾਰੀ ਕਰਕੇ ਸੈਪਲ ਭਰੇ ਜਾਣਗੇ|