ਕਾਂਗਰਸ ਪਾਰਟੀ ਨੇ ਹਮੇਸ਼ਾ ਹਰ ਵਰਗ ਦਾ ਭਲਾ ਸੋਚਿਆ – ਸੀਨੀਅਰ ਕਾਂਗਰਸੀ ਆਗੂ ਪਲਵਿੰਦਰ ਸਿੰਘ ਟਿਮਾਂ

ਅਲਗੋਕੋਠੀ 24 ਫਰਵਰੀ (ਹਰਦਿਆਲ ਸਿੰਘ ਭੈਣੀ/ਲਖਵਿੰਦਰ ਗੌਲਣ):  ਕਾਂਗਰਸ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਹਰ ਵਰਗ ਦਾ ਭਲਾ ਸੋਚਿਆ ਹੈ ਅਤੇ ਹਰ ਵਰਗ  ਨੂੰ ਸਹੂਲਤਾਂ ਦੇਣ ਲਈ ਕਈ ਤਰਾਂ ਦੀਆਂ ਸਕੀਮਾਂ ਚਲਾਈਆਂ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭੈਣੀ ਮੱਸਾ ਸਿੰਘ ਤੋਂ  ਸੀਨੀਅਰ ਕਾਂਗਰਸੀ ਆਗੂ ਪਲਵਿੰਦਰ ਸਿੰਘ ਟਿਮਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ  ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਸਮੁਚੇ ਪਰਿਵਾਰ ਸਮੇਤ ਹਲਕੇ ਦਾ ਵਿਕਾਸ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।ਉਨਾਂ ਕਿਹਾ ਕਿ ਭੁੱਲਰ ਪਰਿਵਾਰ ਨੇ ਜੋ ਵੋਟਾਂ ਸਮੇਂ ਹਲਕੇ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ ਉਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਅਤੇ ਹਲਕੇ ਵਿਚ ਬਿਨਾ ਕਿਸੇ ਭੇਦ ਭਾਵ ਦੇ ਹਰ ਵਰਗ ਦੇ ਕੰਮਾਂ ਕਰਵਾਏ ਜਾ ਰਹੇ ਹਨ।