ਥਾਣਾ ਵਲਟੋਹਾ ਦੀ ਦੀ ਪੁਲਿਸ ਵੱਲੋ ਨਸ਼ੇ ਦੇ ਤਸ਼ਕਰਾ ਖਿਲਾਫ ਕੀਤੀ ਜਾ ਰਹੀ ਵੱਡੀ ਕਾਰਵਾਈ ਦੋ ਮਹੀਨਿਆ ਵਿੱਚ 11 ਸਮੱਗਲਰਾ ਨੂੰ ਕੀਤਾ ਜਾ ਚੁੱਕਾ ਹੈ ਕਾਬੂ-ਡੀ.ਐਸ.ਪੀ ਸੁਲੱਖਣ ਸਿੰਘ ਮਾਨ

ਤਰਨਤਾਰਨ/ਅਲਗੋਕੋਠੀ 23 ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ/ਰਿੰਪਲ): ਸੀਨੀਅਰ ਪੁਲਿਸ ਕਪਤਾਨ ਜਿਲਾ ਤਰਨ ਤਾਰਨ ਦਰਸ਼ਨ ਸਿੰਘ ਮਾਨ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਪ ਕਪਤਾਨ ਸਭ ਡਵੀਜਨ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਐਸ.ਆਈ ਬਲਵਿੰਦਰ ਸਿੰਘ,ਐਚ.ਸੀ ਭਗੰਵਤ ਸਿੰਘ,ਐਚ.ਸੀ ਰੇਸ਼ਮ ਸਿੰਘ,ਐਚ.ਸੀ ਅਵਤਾਰ ਸਿੰਘ ਅਤੇ ਬਲਦੇਵ ਸਿੰਘ ਆਦਿ ਵਲੋਂ ਸਖਤ ਮਿਹਨਤ ਕਰਦੇ ਹੋਏ ਨਸ਼ਿਆਂ ਖਿਲਾਫ ਚਲਾਈ ਹੋਈ ਮੁਹਿੰਮ ਅਧੀਨ ਮਿਤੀ 1-1-18 ਤੋਂ ਅੱਜ ਤੱਕ 11 ਸਮੱਗਲਰਾ ਨੂੰ ਹੈਰੋਇੰਨ ਅਤੇ ਨਸ਼ੀਲੀਆਂ ਗੋਲੀਆਂ ਸਮੈਤ ਫੜ ਕੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਜੇਲ ਵਿੱਚ ਭੇਜਿਆ ਜਾ ਚੁੱਕਾ ਹੈ।ਇਥੇ ਵਰਨਣਯੋਗ ਹੈ ਕਿ ਮਿਤੀ 01-01-18  ਤੋਂ ਹੁਣ ਕੁੱਲ 9 ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਇਹਨਾਂ ਪਾਸੋ ਕਰੀਬ ਅੱਧਾ ਕਿਲੋ ਹੈਰੋਇੰਨ ਅਤੇ 2477  ਨਸੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ ਜੋ ਇਹ ਪਿਛਲੇ ਸਾਲਾ ਦੇ ਟਾਕਰੇ ਦੇ ਸਮੇਂ ਨਾਲੋਂ ਕਿਧਰੇ ਜਿਆਦਾ ਤਸੱਲੀ ਬਖਸ਼ ਹੈ।ਇਥੇ ਦੱਸਣਯੋਗ ਹੈ ਕਿ ਇਹਨਾਂ ਡਰੱਗ ਸਮੱਗਲਰਾ  ਖਿਲਾਫ ਕਰੀਬ 11 ਮੁਕੱਦਮੇ ਦਰਜ ਹਨ ਨੂੰ ਭਾਰੀ ਮਾਤਰਾ ਵਿੱਚ ਹੈਰੋਇੰਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜੋ ਮਾਨਯੋਗ ਅਦਾਲਤ ਤੋਂ ਜਮਾਨਤ ਹਾਸਲ ਕਰਨ ਤੋਂ ਬਾਅਦ ਡਰੱਗ ਦੇ ਧੰਦਿਆਂ ਤੋਂ ਬਾਜ ਨਹੀ ਆ ਰਹੇ ਸਨ  ਹੋਰ ਵੀ ਵਰਨਣਯੋਗ ਹੈ ਕਿ ਜਦ ਤੋਂ ਵਲਟੋਹਾ ਥਾਣਾ ਦਾ ਚਾਰਜ ਐਸ,ਆਈ ਹਰਚੰਦ ਸਿੰਘ ਨੇ ਸਭਾਲਿਆ ਹੈ ਡਰੱਗ ਸਮਗਲਰਾ ਨੂੰ ਭਾਜੜਾ ਪਈਆਂ ਹੋਈਆਂ ਹਨ ਅਤੇ ਉਹਨਾਂ ਦਾ ਡੱਰਗ ਤਸਕਰੀ ਦਾ ਧੰਦਾ ਬੰਦ ਹੋ ਚੁਕਾ ਹੈ  ਜੋ ਆਪਣਾ ਘਰ ਬਾਹਰ ਵੇਚ ਕੇ ਇਥੋਂ ਜਾ ਚੁੱਕੇ ਹਨ।ਸਥਾਨਕ ਪੁਲਿਸ ਵਲੋਂ ਨਸ਼ਿਆਂ ਦੀ ਤਸਕਰੀ ਅਤੇ ਗੁੰਡਾਗਰਦੀ ਦੇ ਖਿਲਾਫ ਚੰਗੇ ਨਤੀਜੇ ਮਿਲ ਰਹੇ ਹਨ।