ਭਗਵਾਨ ਵਾਲਮੀਕ ਸੰਗਠਨ ਵਲੋਂ ਕਸਬਾ ਅਮਰਕੋਟ ਵਿਖੇ ਕੀਤੀ ਹੰਗਾਮੀ ਮੀਟਿੰਗ, ਸਮੇਂ ਦੀਆਂ ਸਰਕਾਰਾਂ ਨੇ ਗਰੀਬ ਲੋਕਾਂ ਨੂੰ ਆਪਣੀ ਵੋਟ ਬੈਂਕ ਤੱਕ ਹੀ ਰੱਖਿਆ ਸੀਮਤ

ਅਲਗੋਕੋਠੀ 24 ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ/ਰਿੰਪਲ) ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਅਮਰਕੋਟ ਵਿਖੇ ਭਗਵਾਨ ਵਾਲਮੀਕ ਸੰਗਠਨ ਦੀ ਹੰਗਾਮੀ ਮੀਟਿੰਗ ਹੋਈ।ਜਿਸ ਵਿਚ ਨਾਲ ਲਗਦੇ ਪਿੰਡਾਂ ਵਿਚੋ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ।ਇਸ ਮੋਕੇ ਮੀਟਿੰਗ ਵਿਚ  ਭਗਵਾਨ ਵਾਲਮੀਕ ਸਗੰਠਨ ਦੇ ਪੰਜਾਬ ਦੇ ਆਗੂ ਅਮਰਜੀਤ ਸਿੰਘ  ਅਮਰਕੋਟ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਲੋਕਾਂ ਵਲੋਂ ਉਹਨਾ ਦਾ ਨਿੱਘਾ ਸਵਾਗਤ ਕੀਤਾ ਗਿਆ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਸ਼ੰਗਠਨ ਦੇ ਆਗੂ ਅਮਰਜੀਤ ਸਿੰਘ ਨੇ ਕਿਹਾ ਕਿ ਦੇਸ਼ ਅਜਾਦ ਹੋਏ ਨੂੰ ਕਈ ਅਰਸੇ ਬੀਤ ਚੁਕੇ ਹਨ ਪਰ ਅੱਜ ਇਕਵੀ ਸਦੀ ਵਿਚ ਵੀ ਗਰੀਬ ਅਤੇ ਮਜਦੂਰ ਅੱਜ ਉਸੇ ਹੀ ਸਟੇਜ ਤੇ ਖੜੇ ਹਨ ਜੋ ਦੇਸ਼ ਅਜਾਦ ਹੋਣ ਤੋ ਪਹਿਲਾਂ ਖੜੇ ਸਨ।ਉਨਾਂ ਕਿਹਾ ਕਿ ਗਰੀਬ ਤਬਕੇ ਦੇ ਲੋਕ ਬੇਰੋਜਗਾਰੀ,ਗਰੀਬੀ,ਅਨਪੜਤਾ ਜਿਹਾ ਸੰਤਾਪ ਭੋਗ ਰਹੇ ਹਨ ਕਿਉਕਿ ਸਮੇ ਸਮੇ ਦੀਆਂ ਸਰਕਾਰਾਂ ਨੇ ਇਸ ਗਰੀਬ ਤਬਕੇ ਦੇ ਲੋਕਾਂ ਨੂੰ ਆਪਣੀ ਵੋਟ ਬੈਂਕ ਤੱਕ ਹੀ ਸੀਮਤ ਰਖਿਆ ਹੈ ਪਰ ਹੁਣ aਹ ਦਿਨ ਦੂਰ ਨਹੀ ਜਦੋ ਭਗਵਾਨ ਵਾਲਮੀਕ ਸੰਗਠਨ ਇਸ ਗਰੀਬੀ,ਅਨਪੜਤਾ,ਅਤੇ ਬੇਰੋਜਗਾਰੀ ਨੂੰ ਦੂਰ ਕਰਨ ਲਈ ਘਰ-ਘਰ ਜਾਕੇ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਉਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਰ ਕਿਸਮ ਦੀ ਕੁਰਬਾਨੀ ਦੇ ਕੇ ਸਮੇਂ ਦੀਆਂ ਸਰਕਾਰਾਂ ਨੂੰ ਨੀਦ ਤੋਂ ਜਗਾਉਣਗੇ ਅਤੇ ਇਹਨਾ ਗਰੀਬ ਤਬਕੇ ਦੇ ਲੋਕਾ ਵੱਲ ਧਿਆਨ ਦੇਣ ਲਈ ਪ੍ਰੇਰਿਤ ਕਰਨਗੇ।ਇਸ ਮੋਕੇ ਤਰਸੇਮ ਸਿੰਘ ਅਮੀਰਕਾ,ਸਵਰਨ ਸਿੰਘ ਭਿੱਖੀਵਿੰਡ,ਸਰਬਜੀਤ ਸਿੰਘ ਆਸਲ,ਅਵਤਾਰ ਸਿੰਘ ਵਲਟੋਹਾ,ਦਿਲਬਾਗ ਸਿੰਘ ਵਲਟੋਹਾ,ਚੰਦਨ ਸਿੰਘ ਅਮਰਕੋਟ,ਗੁਰਬੀਰ ਸਿੰਘ ਧੂੰਨ,ਲਾਲ ਭਗਤ ਅਮਰਕੋਟ,ਬਲਵਿੰਦਰ ਸਿੰਘ ਚੀਮਾਂ,ਜੱਜ ਸਿੰਘ ਕਾਲੀਆ,ਸੁਖਦੇਵ ਸਿੰਘ ਸਕਤਰਾ,ਗੁਰਦੀਪ ਸਿੰਘ ਭਿਖਿਵੰਡ,ਆਦਿ ਹਾਜਰ ਸਨ|