ਸਮਾਜ ਸੇਵੀ ਸੰਸਥਾ ਵੱਲੋਂ ਨਸ਼ਿਆ ਅਤੇ ਭਰੂਣ ਹੱਤਿਆ ਖਿਲਾਫ ਮੀਟਿੰਗ ਹੋਈ

ਫਿਰੋਜ਼ਪੁਰ 22 ਫ਼ਰਵਰੀ (ਅਸ਼ੋਕ ਭਾਰਦਵਾਜ): ਨਵਯੁੱਗ ਯੂਥ ਸੰਸਥਾ ਦੇ ਦੋਆਬਾ ਜੋਨ ਇੰਚਾਰਜ ਅਤੇ ਐਂਟੀ ਕਰਾਇਮ ਬਿਊਰੋ ਦੇ ਪਬਲਿਕ ਰਿਲੇਸ਼ਨ ਅਫਸਰ ਅਮੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਪਿੰਡ ਉਮਰ ਪੁਰ ਵਿਖੇ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਐਂਟੀ ਕਰਾਇਮ ਬਿਊਰੋ ਪੰਜਾਬ ਚੇਅਰਮੈਨ ਬਲਵਿੰਦਰ ਸਿੰਘ ਵਿਰਦੀ ਅਤੇ ਪ੍ਰੋਫੈਸਰ ਜਗਦੀਸ਼ ਸਿੰਘ ਐੱਸ ਪੀ ਐਨ ਕਾਲਜ ਵਿਸੇਸ਼ ਤੌਰ ਤੇ ਹਾਜ਼ਰ ਹੋਏ ।ਇਸ ਮੌਕੇ ਤੇ ਅਮੀਰ ਸ਼ਰਮਾ ਨੇ ਕਿਹਾ ਕਿ ਸੰਸਥਾ ਹਮੇਸ਼ਾ ਨਸ਼ਿਆ ਅਤੇ ਭਰੂਣ ਹੱਤਿਆ ਖਿਲਾਫ ਅਪਣੀ ਮੁਹਿੰਮ ਤਹਿਤ ਲੋਕਾ ਨੂੰ ਜਾਗਰੂਕ ਕਰਦੀ ਰਹੇਗੀ । ਇਸ ਮੌਕੇ ਤੇ ਬਲਵਿੰਦਰ ਸਿੰਘ ਅਤੇ ਪ੍ਰੋਫੈਸਰ ਜਗਦੀਸ਼ ਸਿੰਘ ਹੁਰਾਂ ਕਿਹਾ ਕਿ ਉਹ ਹਮੇਸ਼ਾ ਬੇਇਨਸਾਫੀ ਅਤੇ ਭ੍ਰਿਸਟਾਚਾਰ ਦੇ ਵਿਰੁੱਧ ਪਬਲਿਕ ਨੂੰ ਲੜਾਈ ਲੜਨ ਲਾਮਬੰਦ ਕਰਨਗੇ ਇਸ ਮੌਕੇ ਤੇ ਦਲਜੀਤ ਸਿੰਘ ਜੀ ਨੇ  ਆਏ ਹੋਏ ਮੈਂਬਰ ਸਹਿਬਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਰੇਕ ਪਿੰਡ ਮੀਟਿੰਗਾਂ ਕਰਕੇ ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕਰਨਾ ਚਾਹੀਦਾ ਹੈ ।ਇਸ ਮੌਕੇ ਤੇ ਗੁਰਪ੍ਰੀਤ ਸਿੰਘ ਬਿਸ਼ਨ ਪੁਰ ,ਕਸ਼ਮੀਰ ਸਿੰਘ ਮਨਸੂਰ ਪੁਰ,ਸੁਖਜਿੰਦਰ ਸਿੰਘ ਵਿਵੇਕ ਸ਼ਰਮਾਂ,ਰਿਪਨ ਕਲਿਆਣ,ਪਵਨ ਕੁਮਾਰ,ਸੁਮੇਸ ਸੰਗਰ ਆਦਿ ਹਾਜ਼ਰ ਸਨ।