ਪੀ. ਐੱਨ. ਬੀ. ਘਪਲੇ ਖਿਲਾਫ ਯੂਥ ਕਾਂਗਰਸ ਉੱਤਰੀ ਸੜਕਾਂ ‘ਤੇ

ਸੰਗਰੂਰ – ਪੰਜਾਬ ਨੈਸ਼ਨਲ ਬੈਂਕ ‘ਚ ਨੀਰਵ ਮੋਦੀ ਵੱਲੋਂ ਕੀਤੇ ਗਏ 11000 ਕਰੋੜ ਤੋਂ ਜ਼ਿਆਦਾ ਦੇ ਘਪਲੇ ਦੇ ਰੋਸ ‘ਚ ਮੰਗਲਵਾਰ ਨੂੰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਬੀਬੀ ਪੂਨਮ ਕਾਂਗੜਾ ਦੀ ਅਗਵਾਈ ਹੇਠ ਯੂਥ ਕਾਂਗਰਸੀਆਂ ਨੇ ਸ਼ਹਿਰ ਦੇ ਬਾਜ਼ਾਰਾਂ ‘ਚ ਦੀ ਰੋਸ ਮਾਰਚ ਕਰਦਿਆਂ ਪੰਜਾਬ ਨੈਸ਼ਨਲ ਬੈਂਕ ਦੀ ਮੇਨ ਬ੍ਰਾਂਚ ਪਟਿਆਲਾ ਗੇਟ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਪੂਨਮ ਕਾਂਗੜਾ ਨੇ ਕਿਹਾ ਕਿ ਦੇਸ਼ ਦੇ ਚੌਕੀਦਾਰ ਸੌਂ ਰਹੇ ਹਨ ਅਤੇ ਜਨਤਾ ਦੇ ਪੈਸੇ ਦੀ ਵੱਡੇ ਪੱਧਰ ‘ਤੇ ਲੁੱਟ ਹੋ ਰਹੀ ਹੈ।

ਪ੍ਰਧਾਨ ਨਰਿੰਦਰ ਮੋਦੀ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਚਾਰ ਮੋਦੀਆਂ ਨੇ ਹੀ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਨੇ ਨਾਅਰਾ ਲਾਇਆ ਸੀ ਕਿ ਹਰ-ਹਰ ਮੋਦੀ, ਘਰ-ਘਰ ਮੋਦੀ। ਜੇਕਰ ਇਹ ਨਾਅਰਾ ਸੱਚ ਹੋ ਗਿਆ ਫਿਰ ਦੇਸ਼ ਅਤੇ ਦੇਸ਼ ਵਾਸੀਆਂ ਦਾ ਕੀ ਬਣੂੰ?  ਇਸ ਮੌਕੇ ਯੂਥ ਕਾਂਗਰਸ ਦੇ ਸਪੋਰਟਸ ਵਿੰਗ ਸੂਬਾ ਸਕੱਤਰ ਰਵੀ ਚਾਵਲਾ, ਮੈਡਮ ਸ਼ਾਲੂ ਸਿੰਗਲਾ, ਕਰਮ ਸਿੰਘ ਅਕੋਈ, ਪਰਮਜੀਤ ਸਿੰਘ ਪੰਮੀ, ਲਖਮੀਰ ਸਿੰਘ ਸੇਖੋਂ, ਅੰਮ੍ਰਿਤ ਸਿੰਘ ਦਿੜ੍ਹਬਾ, ਇੰਦਰਜੀਤ ਨੀਲੂ, ਪ੍ਰਦੀਪ ਸਿੰਘ, ਦਰ੍ਹਨ ਸਿੰਘ ਕਾਂਗੜਾ, ਰਾਣਾ, ਬੂਟਾ ਖਾਂ ਪੰਜ ਗਰਾਈਆਂ, ਦਲਜੀਤ ਸਿੰਗਲਾ, ਪੀਂਤਾ ਅਤੇ ਲੋਕਲ ਬਾਡੀ ਕਾਂਗਰਸ ਦੇ ਪ੍ਰਧਾਨ ਸੁਮਿਤ ਲੱਕੀ ਗੁਲਾਟੀ ਆਦਿ ਹਾਜ਼ਰ ਸਨ।