ਖੁਰਦ ਬੁਰਦ ਕੀਤਾ ਪੰਚਾਇਤ ਦਾ ਕਰੋੜਾਂ ਰੁਪਇਆਂ ਹੋਵੇਗਾ ਸਖਤੀ ਨਾਲ ਵਸੂਲ- ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ

ਕਲਾਨੌਰ/ਗੁਰਦਾਸਪੁਰ/ਧਾਰੀਵਾਲ, 18 ਫਰਵਰੀ (ਗੁਲਸ਼ਨ ਕੁਮਾਰ ਰਣੀਆ): ਕਸਬਾ ਕਲਾਨੌਰ ਵਿਖੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਾਲ ਦਾ ਕਰੌੜਾਂ ਰੁਪਏ ਦੀ ਬਜਟ ਵਾਲੀ ਪੰਜਾਬ ਦੀ ਨਾਮਵਾਰ ਗ੍ਰਾਮ ਕਲਾਨੌਰ ‘ਚ ਅਕਾਲੀ ਭਾਜਪਾ ਸਰਕਾਰ ਦੌਰਾਨ ਕਰੌੜਾਂ ਰੁਪਏ ਦਾ ਘਪਲਾਂ ਕਰਨ ਵਾਲਿਆਂ  ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਪੰਚਾਇਤ ਦੇ ਖਾਤੇ ਵਿਚੋਂ ਖੁਰਦ ਬੁਰਦ ਕੀਤਾ ਗਿਆ ਕਰੋੜਾਂ ਰੁਪਇਆ ਮੁੜ ਪੰਚਾਇਤ ਖਾਤੇ ਵਿਚ ਜਮਾਂ ਕਰਵਾਇਆ ਜਾਵੇਗਾ ਤਾ ਜੋ ਇਸ ਇਤਿਹਾਸਕ ਨਗਰੀ ਕਲਾਨੌਰ ਦੀ ਕਾਇਆ ਕਲਪ ਕੀਤੀ ਜਾ ਸਕੇ।  ਰੰਧਾਵਾ ਨੇ ਕਿਹਾ ਕਿ ਆਕਲੀ ਭਾਜਪਾ ਸਰਕਾਰ ਦੌਰਾਨ ਅੰਨੀ ਪੀਹੇ ‘ਤੇ ਕੁੱਤਾਂ ਚੱਟੇ ਵਾਲੀ ਉਦਹਾਰਨ ਸਿੱਧ ਹੋਈ ਹੈ ਜਿਥੇ ਅਕਾਲੀ ਵਜੀਰਾਂ ਦੇ ਸਹਾਰੇ ਪੰਚਾਇਤ ਦਾ ਕਰੌੜਾਂ ਰੁਪਇਆ ਹੜਪ ਹੋਣ ਦਾ ਮਾਮਲਾ ਸਹਾਮਣਾ ਆਇਆ ਹੈ। ਰੰਧਾਵਾ ਨੇ ਕਿਹਾ ਕਿ ਲੋਕਾਂ ਵਲੋਂ ਚੁਣੇ ਹੋਏ ਨੁੰਮਦਿਆਂ ਦਾ ਮੁੱਖ ਕੰਮ ਲੋਕਾਂ ਦੀ ਸੇਵਾ ਕਰਨਾ ਹੁੰਦਾ ਹੈ ਆਪਣੀਆ ਨਿੱਜੀ ਜੇਬਾਂ ਭਰਨਾਂ ਨਹੀ। ਰੰਧਾਵਾ ਨੇ ਕਿਹਾ ਕਿ ਉਹ ਇਸ ਇਤਿਹਾਸਕ ਕਸਬਾ ਕਲਾਨੌਰ ‘ਚ ਸਰਕਾਰ ਵਲੋਂ  ਭੇਜੇ 7 ਕਰੌੜ ਰੁਪਏ  ਇਮਾਨਦਾਰੀ ਨਾਲ ਖਰਚ ਕਰਵਾ ਕਿ ਇਸ ਕਸਬੇ ਨੂੰ ਲਾਹੌਰ ਦੀ ਤਰਜ਼ ਦੇ ਬਣਾਉਣਗੇ। ਇਸ ਮੌਕੇ ‘ਤੇ ਰੰਧਾਵਾ ਨੇ ਕਲਾਨੌਰ ਅਤੇ ਆਸ ਪਾਸ ਦੇ ਵਾਸੀਆਂ ਨੂੰ ਕਿਹਾ ਕਿ ਕਲਾਨੌਰ ਵਿਖੇ 22 ਫਰਵਰੀ ਨੂੰ ਲਗਾਏ ਜਾ ਰਹੇ ਛੇਵੇਂ ਲੋਕ ਸੇਵਾਵਾਂ ਅਤੇ ਮੈਡੀਕਲ ਕੈਂਪ ਵਿਚ ਆਟਾਂ ਦਾਲ, ਪੈਨਸਨਾਂ, ਜੋਬ  ਕਾਰਡ, ਪਖਾਨੇ ਆਦਿ ਸਹੂਲਤਾਂ ਨੂੰ ਪ੍ਰਾਪਤ ਕਰਨ ਤੋਂ ਇਲਾਵਾ ਮਰੀਜ਼ ਆਪਣੇ ਸਿਹਤ ਸਹੂਲਤਾਂ ਮੁਫਤ ਲੈਣ ਲਈ ਇਸ ਕੈਂਪ ਵਿਚ ਸਮੂਲੀਅਤ ਕਰਨ। ਇਸ ਮੌਕੇ ‘ਤੇ ਬਲਰਾਜ ਸਿੰਘ ਗੋਰਾਇਆ, ਚੇਅਰਮੈਨ ਮਨਜੀਤ ਕੌਰ, ਪੀਏ ਕਮਲਜੀਤ ਸਿੰਘ ਟੋਨੀ, ਸਰਪੰਚ ਵਿਪੁਨ ਬੇਦੀ, ਸਰਪੰਚ ਕੁਲਵੰਤ ਕੌਰ, ਸਰਪੰਚ ਲਲਿਤ ਮੋਹਨ, ਸਰਪੰਚ ਰਘਬੀਰ ਸਿੰਘ, ਭਗਵਾਨ ਸਿੰਘ ਬੜੀਲ•ਾ, ਰਵੇਲ ਸਿੰਘ ਪਿੰਡੀਆਂ, ਗੁਰਦੇਵ ਸਿੰਘ ਸਾਬੀ ਜ਼ਿਲ•ਾ ਪ੍ਰਧਾਨ ਜਾਂਟ ਮਹਾ ਸਭਾ, ਸੁਖਜਿੰਦਰ ਸਿੰਘ ਮੋੜ, ਸੁਨੀਲ ਸਰੀਨ, ਗੋਪੀ ਬਲਹੋਤਰਾਂ, ਕੰਵਲਪ੍ਰੀਤ ਸਿੰਘ ਗੋਰਾਇਆ, ਅਮਨ ਗੋਰਾਇਆ, ਜਸਬੀਰ ਸਿੰਘ ਕਾਹਲੋਂ ਵਡਾਲਾ ਬਾਂਗਰ, ਰੋਹਿਤ ਭਾਰਦਵਾਜ, ਰਾਮ ਸਿੰਘ, ਕਾਕਾ ਮਹਾਦੇਵ, ਕੁਲਵੰਤ ਰਾਏ, ਸੁਖਵਿੰਦਰ ਸਿੰਘ, ਜਿੰਮੀ ਕਾਹਲੋਂ ਬਲਵੰਤ ਸਿੰਘ ਸੁਆਮੀ ਆਦਿ ਹਾਜਰ ਸਨ।