ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਪੰਜਾਬ ਤਰੱਕੀ ਦੀਆ ਪੁਲਾਘਾ ਪੁੱਟ ਰਿਹਾ- ਬਲਜੀਤ ਸਿੰਘ ਲਲਿਆਣੀ

ਅਲਗੋਕੋਠੀ 18 ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ/ਰਿੰਪਲ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਸਦਕਾ ਪੰਜਾਬ ਤਰੱਕੀ ਦੀਆਂ ਪੁਲਾਘਾਂ ਪੁੱਟ ਰਿਹਾ ਹੈ ਤੇ ਆਉਣ ਵਾਲੇ ਸੰਮੇ ਅੰਦਰ ਪਿੰਡਾਂ ਤੇ ਕਸਬਿਆਂ ਦੀ ਨੁਹਾਰ ਵੀ ਬਦਲ ਦਿੱਤੀ ਜਾਵੇਗੀ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਸਬਾ ਅਲਗੋ ਕੋਠੀ ਤੋਂ ਕਿਸਾਨ ਸੈਲ ਪੰਜਾਬ ਦੇ ਜਰਨਲ ਸਕੱਤਰ ਬਲਜੀਤ ਸਿੰਘ ਲਲਿਆਣੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਕਾਂਗਰਸ ਸਰਕਾਰ ਹਰ ਵਰਗ ਦੇ ਹੱਕਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਸੂਬੇ ਵਿਚ ਗਰੀਬੀ ਰੇਖਾ ਚ ਆਉਦੇ ਲੋਕਾਂ ਨੂੰ 5-5  ਮਰਲੇ ਦੇ ਪਲਾਟ,ਸਵੱਛ ਭਾਰਤ ਅਭਿਆਨ ਤਹਿਤ ਗਰੀਬ ਲੋਕਾਂ ਦੇ ਘਰਾਂ ਵਿਚ ਪਖਾਨੇ ਬਣਾ ਕੇ ਦੇਣਾ ਆਦਿ ਬਹੁਤ ਸਾਰੀਆਂ ਸੁੱਖ ਸਹੂਲਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਹੀ ਦੇਣ ਹਨ।ਅਤੇ ਉਨਾਂ ਇਹ ਵੀ ਕਿਹਾ ਕਿ ਹਲਕਾ ਖੇਮਕਰਨ ਤੋ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਦੀ ਅਗਵਾਈ ਹੇਠ ਪੂਰਾ ਹਲਕਾ ਤਰੱਕੀ ਦੀ ਰਾਹ ਤੇ ਤੇਜੀ ਨਾਲ ਅੱਗੇ ਵੱਧ ਰਿਹਾ ਹੈ।ਜਿਸ ਕਰਕੇ ਹਲਕਾ ਖੇਮਕਰਨ ਵਿਕਾਸ ਪੱਖੋਂ ਪੂਰੇ ਪੰਜਾਬ ਅੰਦਰ ਮੋਹਰੀ ਹਲਕੇ ਵਜੋਂ ਜਾਣਿਆਂ ਜਾਵੇਗਾ।