ਸ਼ਿਵ ਸੈਨਾ ਪੰਜਾਬ ਹੋਲਾ ਮੁਹੱਲਾ ਤਿਓਹਾਰ ਤੇ ਆਨੰਦਪੁਰ ਸਾਹਿਬ ਵਿਖੇ ਕਰੇਗੀ ਕਾਨਫਰੰਸ-ਰੋਹਿਤ ਮਹਾਜਨ

ਗੁਰਦਾਸਪੁਰ/ਧਾਰੀਵਾਲ, 17 ਫਰਵਰੀ (ਗੁਲਸ਼ਨ ਕੁਮਾਰ ਰਣੀਆ): ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਜਿਲ•ਾ ਪ੍ਰਧਾਨ ਪ੍ਰਵਾਸੀ ਸੈੱਲ ਜੋਗਿੰਦਰ ਸ਼ਰਮਾ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਧਾਰੀਵਾਲ ਵਿਖੇ ਹੋਈ। ਜਿਸ ਵਿਚ ਯੂਥ ਵਿੰਗ ਦੇ ਸੂਬਾ ਪ੍ਰਧਾਨ ਰੋਹਿਤ ਮਹਾਜਨ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਰੋਹਿਤ ਮਹਾਜਨ ਨੇ ਦੱਸਿਆ ਕਿ ਇਸ ਵਾਰ ਹੋਲਾ ਮੁਹੱਲਾ ਤਿਓਹਾਰ ਤੇ ਸ਼ਿਵ ਸੈਨਾ ਪੰਜਾਬ ਵਲੋਂ ਆਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਕਾਨਫਰੰਸ ਕੀਤੀ ਜਾਵੇਗੀ। ਜਿਸ ਵਿਚ ਹਿੰਦੂ ਸਿੱਖ ਭਾਈਚਾਰੇ ਦੀ ਮਜਬੂਤੀ ਸਬੰਧੀ ਗੱਲਬਾਤ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਹ ਫੈਸਲਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸੰਜੀਵ ਘਨੋਲੀ ਅਤੇ ਚੇਅਰਮੈਨ ਰਾਜੀਵ ਟੰਡਨ ਵਲੋਂ ਲਿਆ ਗਿਆ ਹੈ। ਮਹਾਜਨ ਨੇ ਕਿਹਾ ਕਿ ਇਸ ਕਾਨਫਰੰਸ ਵਿਚ ਸ਼ਿਵ ਸੈਨਾ ਪੰਜਾਬ ਰਾਜਨੀਤਕ ਮੁੱਦਿਆਂ ਦੀ ਬਜਾਏ ਧਾਰਮਿਕ ਮੁੱਦਿਆਂ ਤੇ ਹੀ ਵਿਚਾਰ ਚਰਚਾ ਕਰੇਗੀ ਜਦਕਿ ਦੂਸਰੀਆਂ ਪਾਰਟੀਆਂ ਕਾਨਫਰੰਸਾਂ ਵਿਚ ਇੱਕ ਦੂਜੇ ਉੱਪਰ ਚਿੱਕੜ ਸੁੱਟਣ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਕਰਦੀਆਂ। ਉਨ•ਾਂ ਦੱਸਿਆ ਕਿ ਇਸ ਕਾਨਫਰੰਸ ਨੂੰ ਲੈ ਕੇ ਪੂਰੇ ਪੰਜਾਬ ਅੰਦਰ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੰਦ ਕੀਤਾ ਜਾਵੇਗਾ। ਉਨ•ਾਂ ਇਹ ਵੀ ਦੱਸਿਆ ਕਿ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਜਿਲ•ਾ ਗੁਰਦਾਸਪੁਰ ਤੋਂ 200 ਵਰਕਰਾਂ ਦਾ ਜਥਾ ਰਵਾਨਾ ਹੋਵੇਗਾ। ਇਸ ਮੋਕੇ ਤੇ ਵਿਨੇ ਬੱਬੂ, ਹਰਜੀਤ ਸਿੰਘ, ਧਨਜਯ, ਰਾਕੇਸ਼ ਰਣੀਆ, ਲੱਕੀ, ਕੁੰਵਰ ਮਹਾਜਨ, ਰਾਕੇਸ਼ ਖੋਸਲਾ ਆਦਿ ਹਾਜਰ ਸਨ।