21 ਸਾਲਾ ਨੋਜਵਾਨ ਗੁੰਮ-ਸ਼ੁਦਾ 

ਤਰਨਤਾਰਨ 17 ਫਰਵਰੀ (ਲਖਵਿੰਦਰ ਗੌਲਣ/ਰਿੰਪਲ/ਹਰਦਿਆਲ ਭੈਣੀ) ਜਿਲਾ ਤਰਨਤਾਰਨ ਅਧੀਨ ਆਉਦੇ ਕਸਬਾ ਅਮੀਸ਼ਾਹ ਦਾ 21 ਸਾਲਾ ਲੜਕਾ ਗੁੰਮ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਦੇਸਾ ਸਿੰਘ ਵਾਸੀ ਅਮੀਸ਼ਾਹ ਨੇ ਦੱਸਿਆ ਕਿ ਉਸਦਾ ਲੜਕਾ ਸੁਖਵਿੰਦਰ ਸਿੰਘ ਉਰਫ (ਮੰਗੂ) ਜੋ ਕਿ ਮਿਤੀ 13 ਫਰਵਰੀ ਨੂੰ ਟਇਮ ਤਕਰੀਬਨ 4 ਵਜੇ ਘਰ ਇਹ ਦੱਸ ਕੇ ਗਿਆ ਕਿ ਮੈ ਕੰਬਾਇਨ ਵਾਲਿਆ ਨਾਲ ਗੱਲ ਕਰਕੇ ਪੈਸੇ ਲੈਣ ਜਾ ਰਿਹਾ ਹਾ ਅਤੇ ਫਿਰ ਸਿਲੰਡਰ ਭਰਾਉਣ ਜਾਣਾ ਹੈ।ਪ੍ਰੰਤੂ ਵਾਪਿਸ ਘਰ ਨਹੀ ਆਇਆ ਜਿਸ ਨੇ ਕਾਲੇ ਰੰਗ ਦੀ ਜੈਕਟ,੨੧ ਸਾਲ ਉਮਰ ਕੱਦ ਤਕਰੀਬਨ 5-5 ਇੰਚ ਹੈ ਇਸ ਸਬੰਧੀ ਘਰ ਵਾਲਿਆ ਨੇ ਅਪੀਲ ਕੀਤੀ ਕਿ ਜੇ ਕੋਈ ਵੀ ਇਸ ਲੜਕੇ ਬਾਰੇ ਜਾਣਕਾਰੀ ਦੇਵੇਗਾ ਉਸਨੂੰ 5000 ਹਜਾਰ ਰੂਪੈ ਇਨਾਮ ਦਿੱਤਾ ਜਾਵੇਗਾ ਅਤੇ ਜੇਕਰ ਸੁਖਵਿੰਦਰ ਸਿੰਘ ਮੰਗੂ ਇਸ ਖਬਰ ਨੂੰ ਖੁਦ ਪੜੇ ਤਾ ਘਰ ਵਾਪਿਸ ਆ ਜਾਵੇ।ਕਿਉ ਕਿ ਉਸਦੇ ਘਰ ਵਾਲੇ ਬਹੁਤ ਪ੍ਰੇਸ਼ਾਨ ਹਨ|