ਤਰਨਤਾਰਨ ਦੇ ਪਿੰਡ ਡਲੀਰੀ ਵਿਖੇ ਘਰੇਲੂ ਝਗੜੇ ਦੌਰਾਨ ਇੱਕ ਵਿਅਕਤੀ ਵੱਲੋ ਮਾਂ ਤੇ ਭਰਾ ਦਾ ਬੇਰਿਹਮੀ ਨਾਲ ਕਤਲ 

ਤਰਨਤਾਰਨ 16 ਫਰਵਰੀ (ਲਖਵਿੰਦਰ ਗੌਲਣ/ਰਿੰਪਲ ਗੌਲਣ/ਹਰਦਿਆਲ ਭੈਣੀ): ਜਿਲ੍ਹਾ  ਤਰਨਤਾਰਨ ਦੇ ਥਾਣਾ ਖਾਲੜਾ ਅਧੀਨ ਪੈਂਦੇ ਸਰਹੱਦੀ ਪਿੰਡ ਡਲੀਰੀ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਿਅਕਤੀ ਨੇ ਗੁੱਸੇ ‘ਚ ਆ ਕੇ ਆਪਣੀ ਮਾਂ ਅਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪ੍ਰੈਸ ਨੂੰ ਮਿਲੀ ਜਾਣਕਾਰੀ ਅਨੁਸਾਰ ਕਿਸੇ ਗੱਲ ਤੋਂ ਗੁੱਸੇ ‘ਚ ਆਏ ਸਾਹਿਬ ਸਿੰਘ ਨੇ ਭਰਾ ਰਾਜਕਰਨ  ਦੇ ਸਿਰ ਵਿਚ ਡੰਡੇ ਮਾਰਨੇ ਸ਼ੁਰੂ ਕਰ ਦਿਤੇ ਜਿਸ ਦੀ ਮੋਕੇ ਤੇ ਹੀ ਮੋਤ ਹੋ ਗਈ ਤੇ ਜਦੋ ਉਸ ਦੀ ਮਾਂ ਨੇ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਆਪਣੀ ਮਾਂ ਬਲਵਿੰਦਰ ਕੌਰ ਦੇ ਸਿਰ ‘ਚ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਈ ਤੇ ਹਪਤਾਲ ਲਿਜਾਂਦਿਆ ਰਸਤੇ ਵਿਚ ਉਸ ਦੀ ਵੀ ਮੋਤ ਹੋ ਗਈ । ਫਿਲਹਾਲ ਮੌਕੇ ‘ਤੇ ਪੁੱਜੀ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂ ਸ਼ੁਰੂ ਕਰ ਦਿੱਤੀ ਹੈ।