ਸਮਾਜ ਸੇਵੀ ਸੰਸਥਾ ਜੈ ਮਾਂ ਚਿੰਤਪੁਰਨੀ ਵਲੋ ਪਹਿਲਾ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ

ਫਿਰੋਜ਼ਪੁਰ 16 ਫਰਵਰੀ (ਅਸ਼ੋਕ ਭਾਰਦਵਾਜ): ਜੈ ਮਾਂ ਚਿੰਤਪੁਰਨੀ ਸਮਾਜ ਸੇਵਾ ਦਲ ਦੇ ਪ੍ਧਾਨ ਰਮਨ ਚੋਧਰੀ ਦੀ ਅਗਵਾਈ ਹੇਠ ਮਿਸ਼ਨ ਹਸਪਤਾਲ ਦੇ ਡਾਕਟਰਾ ਦੀ ਟੀਮ ਦੇ ਸਹਿਯੋਗ ਨਾਲ ਭਾਰਤ ਨਗਰ ਫਿਰੋਜ਼ਪੁਰ ਸ਼ਹਿਰ ਵਿੱਚ ਪਹਿਲਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ   ਅੱਖਾਂ,ਦੰਦਾਂ ਅਤੇ ਜਰਨਲ ਬਿਮਾਰੀਅਾ ਦਾ ਮੈਡੀਕਲ ਚੈਕਅੱਪ ਕੀਤਾ ਗਿਅਾ। ਕੈਪ ਦਾ ਸ਼ੁਰੂਆਤ ਪ੍ਧਾਨ ਰਮਨ ਚੋਧਰੀ ਵਲੋ ਕੀਤੀ ਗਈ। ਕੈਂਪ ਵਿੱਚ ਹਰ ਤਰ੍ਹਾਂ  ਦੀ ਬਿਮਾਰੀਅਾ ਦਾ ਚੈੱਕਅੱਪ ਕਰਕੇ ਦਵਾੲੀਅਾ ਫਰੀ ਦਿੱਤੀਅਾ ਗੲੀਅਾ।ਇਸ ਕੈਂਪ ਦੌਰਾਨ 300 ਮਰੀਜਾਂ ਦਾ ਚੈਕਅੱਪ ਕੀਤਾ ਗਿਅਾ। ਪ੍ਧਾਨ ਰਮਨ ਚੋਧਰੀ ਨੇ ਦੱਸਿਆ  ਕਿ ਹਰ ਸਾਲ  ੲਿਸ ਤਰਾ ਦੇ ਮੈਡੀਕਲ ਚੈਕਅੱਪ ਕੈਂਪ ਲਗਾਏ ਜਾਣਗੇ।  ਜਿਸ  ਨਾਲ ਸਮਾਜ ਦੇ ਲੋਕਾ ਦਾ ਭਲਾ ਹੋ ਸਕੇ।ਇਸ ਮੋਕੇ ਪ੍ਰਧਾਨ ਰਮਨ ਚੌਧਰੀ ਦੇ ਨਾਲ  ਬਲਵਿੰਦਰ ਸਿੰਘ ,ਮਹਿੰਦਰ ਸਿੰਘ, ਬੂਟਾ ਸਿੰਘ ,ਬਾਜਾ ਸਿੰਘ ,ਪਵਨ ਚੋਧਰੀ ,ਡਾਕਟਰ ਹੈਪੀ ,ਕੁਲਦੀਪ ਸ਼ਰਮਾਂ,ਜਗਦੀਸ਼ ਬਜਾਜ ,ਮੰਗਤ ਰਾਮ,ਪ੍ਧਾਨ ਮੀਕੂ ਚੋਧਰੀ , ਸ਼ਿੰਦਰ,ਸੰਜੀਵ,ਅਮਿਤ,ਵਿੱਕੀ ,ਗੋਪੀ ਅਾਦਿ ਹਾਜਿਰ  ਸਨ ।