ਹਲਕਾ ਖੇਮਕਰਨ ਵਿੱਚ ਪਿੰਡਾਂ ਦੇ ਵਿਕਾਸ ਲਈ ਵਿਧਾਇਕ ਸੁਖਪਾਲ ਸਿੰਘ ਭੁੱਲਰ ਹਮੇਸ਼ਾ ਯਤਨਸ਼ੀਲ- ਕਾਂਗਰਸੀ ਆਗੂ ਰਵੀਸ਼ੇਰ ਸਿੰਘ ਸਰਜਾ ਮਿਰਜਾਂ

ਅਲਗੋਕੋਠੀ 15 ਫਰਵਰੀ (ਹਰਦਿਆਲ ਭੈਣੀ/ਲਖਵਿਦਰ ਗੌਲਣ): ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਹਲਕਾ ਖੇਮਕਰਨ ਵਿੱਚ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ਯਤਨਸ਼ੀਲ ਹਨ ਅਤੇ ਹਲਕੇ ਦੇ ਲੋਕਾਂ ਨੂੰ ਬਨਿਆਦੀ ਸਹੂਲਤਾਂ ਮੁਹੱਈਆ ਕਰਵਾ ਰਹੇ ਹਨ ਜਿਸ ਕਾਰਨ ਕਾਂਗਰਸ ਦੀ ਸਰਕਾਰ ਤੋਂ ਹਰ ਵਰਗ ਖੁਸ਼ ਨਜਰ ਆ ਰਿਹਾ ਹੈ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਰਵੀਸ਼ੇਰ ਸਿੰਘ ਸਰਜਾ ਮਿਰਜਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਭੁੱਲਰ ਦੀ ਅਗਵਾਈ ਹੇਠ ਪਿੰਡਾਂ ਦੇ ਲੋਕ ਸ਼ਹਿਰਾਂ ਵਰਗੀਆਂ ਸਹੂਲਤਾਂ ਮਾਣ ਰਹੇ ਹਨ ਅਤੇ ਹਲਕਾ ਖੇਮਕਰਨ ਵਿਚ ਬਿਨਾ ਕਿਸੇ ਭੇਦਭਾਵ ਦੇ ਹਰ ਵਰਗ ਦੇ ਲੋਕਾਂ ਦੇ ਕੰਮ ਕੀਤੇ ਜਾ ਰਹੇ ਹਨ।ਉਨਾਂ ਕਿਹਾ ਕਿ ਪੂਰਾ ਹਲਕਾ ਭੁੱਲਰ ਅਤੇ ਕਾਂਗਰਸ ਪਾਰਟੀ ਦੀ ਹਰਮਨ ਪਿਆਰਤਾ ਨਾਲ ਖੁਸ਼ ਹਨ।