ਦੂਸਰਾ ਮਾਤਾ ਦਾ ਜਾਗਰਨ ਕਰਵਾਇਆ

ਧੂਰੀ,15 ਫਰਵਰੀ (ਮਹੇਸ਼): ਸ਼ਿਵ ਸ਼ੰਕਰ ਮਹਿਲਾ ਮੰਡਲ ਧੂਰੀ ਵੱਲੋਂ ਵਾਰਡ ਨੰ: 11 ਵਿੱਚ ਦੂਸਰਾ ਮਾਤਾ ਦਾ ਜਾਗਰਨ ਕਰਵਾਇਆ ਗਿਆ। ਜਾਗਰਨ ਦੇ ਮੁੱਖ ਮਹਿਮਾਨ ਅਤੇ ਰੀਬਨ ਕੱਟਣ ਦੀ ਰਸਮ ਵਿਕਾਸ ਵਰਮਾ ਪ੍ਰਧਾਨ ਐਂਟੀ ਕਰੱਪਸ਼ਨ ਵੈੱਲਫੇਅਰ ਸੁਸਾਇਟੀ ਪੰਜਾਬ ਅਤੇ ਉਨ੍ਹਾਂ ਦੀ ਧਰਮ ਪਤਨੀ ਨਵਦੀਪ ਰਾਣੀ ਨੇ ਆਪਣੇ ਕਰ ਕਮਲਾ ਨਾਲ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਇਹ ਪੋ੍ਰਗਰਾਮ ਸਾਨੂੰ ਭਾਈ ਚਾਰੇ ਦੀ ਸਾਂਝ ਦਾ ਸਨੇਹਾ ਦਿੰਦੇ ਹਨ। ਇੱਕ ਛੱਤ ਥੱਲੇ ਬਹਿ ਕੇ ਭਗਵਾਨ ਦਾ ਗੁਣਗਾਨ ਕਰਨ ਨਾਲ ਵਿਅਕਤੀ ਦੀਆ ਮਨ ਕਾਮਨਾ ਪੂਰੀਆਂ ਹੰੁਦੀਆਂ ਹਨ ਅਤੇ ਧਾਰਮਿਕ ਕੰਮਾਂ ਵੱਲ ਵੱਧ ਤੋ ਵੱਧ ਸਹਿਯੋਗ ਦੇਣਾ ਚਾਹੀਦਾ ਹੈ ਇਹ ਜਾਗਰਨ ਨਰੇਸ਼ ਐਂਡ ਪਾਰਟੀ ਧੂਰੀ ਵੱਲੋਂ ਸੁੰਦਰ ਚਾਕੀਆਂ ਨਾਲ ਕੀਤਾ ਗਿਆ ਇਸ ਮੌਕੇ ਪਰਮਜੀਤ ਕੌਰ,ਬਲਵੀਰ ਕੌਰ,ਪ੍ਰਿਤੀ ਰਾਣੀ,ਸੋਹਣਾ ਰਾਣੀ,ਸੁਖੀ ਰਾਣੀ,ਅਮਨੀ ਰਾਣੀ,ਸੁਖੀ ਕੌਰ,ਦਰਸ਼ਨਾਂ ਰਾਣੀ,ਕਾਕੀ ਰਾਣੀ,ਪਾਲੋ ਰਾਣੀ,ਗੁਰਦੀਪ ਸਿੰਘ,ਸਤਿਅਮ ਵਰਮਾ,ਇਸਤ ਵਰਮਾ,ਸੁਖਦੇਵ ਸਿੰਘ,ਬਿਰਕ ਸਿੰਘ,ਸੋਨੀ ਆਦਿ ਹਾਜ਼ਰ ਸਨ ।