ਕਿਸਾਨਾਂ ਦੀਆਂ ਮੋਟਰਾਂ ਤੋਂ ਤਾਰਾਂ ਚੋਰੀ

ਕਿਸ਼ਨਪੁਰਾ ਕਲਾਂ–  ਪਿੰਡ ਦਾਤਾ ਦੇ ਫਤਿਹਗੜ੍ਹ ਕੋਰੋਟਾਣਾ ਰੋਡ ‘ਤੇ ਚੋਰ ਗਿਰੋਹ ਵੱਲੋਂ ਕਿਸਾਨਾਂ ਦੀਆਂ ਲਗਭਗ 25 ਮੋਟਰਾਂ ਤੋਂ ਤਾਰਾਂ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਪੀੜਤ ਕਿਸਾਨਾਂ ਨੇ ਦੱਸਿਆ ਕਿ ਬੀਤੇ ਦਿਨੀਂ ਕਿਸਾਨ ਗੁਰਮੀਤ ਸਿੰਘ ਦੀਆਂ ਤਿੰਨ ਮੋਟਰਾਂ ਤੋਂ 110 ਫੁੱਟ ਤਾਰ, ਕਿਸਾਨ ਸੁਖਦੇਵ ਸਿੰਘ ਦੀਆਂ ਤਿੰਨ ਮੋਟਰਾਂ ਤੋਂ 150 ਫੁੱਟ, ਲਛਮਣ ਸਿੰਘ ਦੀ 50 ਫੁੱਟ, ਕਿਸਾਨ ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਦੀਆਂ ਤਿੰਨ ਮੋਟਰਾਂ ਤੋਂ 250 ਫੁੱਟ, ਪਾਲਾ ਸਿੰਘ ਦੀ 40 ਫੁੱਟ, ਤਰਸੇਮ ਸਿੰਘ ਦੀ 60 ਫੁੱਟ, ਰਣਜੀਤ ਸਿੰਘ ਦੀ 30 ਫੁੱਟ, ਬਲਵੰਤ ਸਿੰਘ ਦੀ 50 ਫੁੱਟ, ਬੂਟਾ ਸਿੰਘ ਦੀ 60 ਫੁੱਟ, ਜਸਵੰਤ ਸਿੰਘ ਦੀ 40 ਫੁੱਟ, ਗੁਰਮੁੱਖ ਸਿੰਘ ਦੀ 30 ਫੁੱਟ, ਬਲਵੀਰ ਸਿੰਘ ਦੀਆਂ ਤਿੰਨ ਮੋਟਰਾਂ ਤੋਂ 150 ਫੁੱਟ, ਕਿਸਾਨ ਜੀਤ ਸਿੰਘ ਦੀ 40 ਫੁੱਟ ਤਾਰ ਚੋਰੀ ਕਰਨ ਤੋਂ ਇਲਾਵਾ ਇਹ ਚੋਰ ਗਿਰੋਹ ਕਿਸਾਨ ਸੁਖਦੇਵ ਸਿੰਘ ਦੀ ਮੋਟਰ ‘ਤੇ ਲੱਗੇ ਟਰਾਂਸਫਾਰਮਰ ‘ਚੋਂ ਕੀਮਤੀ ਸਾਮਾਨ ਵੀ ਚੋਰੀ ਕਰ ਕੇ ਲੈ ਗਏ।

ਇਸ ਸਬੰਧੀ ਕਿਸਾਨਾਂ ਨੇ ਸਬੰਧਿਤ ਵਿਭਾਗ ਨੂੰ ਸੂਚਿਤ ਕਰ ਦਿੱਤਾ ਹੈ। ਪੀੜਤ ਕਿਸਾਨਾਂ ਨੇ ਪੁਲਸ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਇਲਾਕੇ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਸਖਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਤੋਂ ਰਾਹਤ ਮਿਲ ਸਕੇ।