ਭੋਲੇ ਬਾਬਾ ਦਾ ਕੀਰਤਨ ਕਰਵਾਇਆ ਗਿਆ

ਧੂਰੀ,14 ਫਰਵਰੀ (ਮਹੇਸ਼ ਜਿੰਦਲ): ਸਥਾਨਕ ਸ਼ਿਵ ਮੰਦਿਰ ਵਿੱਚ ਮੰਡਲੀ ਵੱਲੋ ਭੋਲੇ ਬਾਬਾ ਦਾ ਸਿਵਰਾਤਰੀ ਮੌਕੇ ਕੀਰਤਨ ਹੋਇਆ |  ਭਜਨ ਮੰਡਲੀ ਨੇ ਗਣੇਸ਼ ਬੰਦਨਾ ਨਾਲ ਕੀਰਤਨ ਦਾ ਆਰੰਭ ਕੀਤਾ | ਸ਼ਿਵ ਮੰਦਿਰ ਮੰਡਲੀ ਦੇ ਕਾਰਜਕਾਰੀ ਪ੍ਰਧਾਨ ਨੇ ਭਜਨਾਂ ਦੇ ਜ਼ਰੀਏ ਸਿਵਜੀ ਦੇ ਪ੍ਰਸੰਗ ਰੌਚਿਕ ਤਰੀਕੇ ਨਾਲ ਸੁਣਾਏ | ਪੂਰੀ ਮੰਡਲੀ ਵੱਲੋ ਸ਼ਿਵ ਭੋਲੇ ਦੀਆ ਭੇਟਾਂ ਗਾ ਕੇ ਗੂੰਨਗਾਨ ਕੀਤਾ ਗਿਆ| ਇਸ ਮੌਕੇ ਰਕਸ਼ਾ ਦੇਵੀ ਪ੍ਰਧਾਨ,ਮੰਜੂ ਜਿੰਦਲ,ਸਰੋਜ ਰਾਣੀ,ਸਾਨਤੀ ਰਾਣੀ,ਊਸਾ ਰਾਣੀ, ਆਦਿ ਮੌਕੇ ਤੇ ਹਾਜਰ ਸਨ |