ਸ਼ਿਵਰਾਤਰੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ

ਫਿਰੋਜ਼ਪੁਰ 14 ਫਰਵਰੀ (ਅਸ਼ੋਕ ਭਾਰਦਵਾਜ): ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਫਿਰੋਜ਼ਪੁਰ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ। ਹਰਿਦੁਆਰ ਤੋ ਕਾਵੜੀਆਂ ਦੁਆਰਾ ਪੈਦਲ ਲਿਆਂਦਾ ਗੰਗਾ ਜਲ ਸ਼ਹਿਰ ਦੇ ਵੱਖ ਵੱਖ ਮੰਦਿਰਾਂ ਵਿੱਚ ਸਥਿਤ ਸ਼ਿਵਲਿੰਗਾਂ ਤੇ ਚੜਾਇਆ ਗਿਆ। ਬਮ ਬਮ ਭੋਲੇ ਦੇ ਭਜਨਾਂ ਤੇ ਸਾਰੇ ਭਗਤ ਝੂਮੇ। ਪੂਰੇ ਸ਼ਹਿਰ ਤੇ ਛਾਉਣੀ ਵਿੱਚ ਥਾਂ ਥਾਂ ਤੇ ਲੰਗਰ ਲਗਾਏ ਗਏ। ਸ਼ਹਿਰ ਦੇ ਸ਼ਿਵਾਲਾ ਮੰਦਰ ਵਿੱਚ ਮੇਲਾ ਲਗਾਇਆ ਗਿਆ। ਰਾਤ ਨੂੰ ਪੂਰੇ ਫਿਰੋਜ਼ਪੁਰ ਦੇ ਮੰਦਿਰਾਂ ਵਿੱਚ ਦੀਪਾਲਾ ਕੀਤੀ ਗਈ। ਅਲੱਗ ਅਲੱਗ ਭਜਨ ਮੰਡਲੀਆਂ ਦੁਆਰਾ  ਸ਼ੰਕਰ ਜੀ ਦੇ ਸੁੰਦਰ ਸੁੰਦਰ ਭਜਨ ਗਾ ਕੇ ਗੁਣਗਾਨ ਕੀਤਾ ਗਿਆ।