ਸੀਨੀਅਰ ਸਕੈਡਰੀ ਸਕੂਲ ਵਲਟੋਹਾ ਵਿਖੇ ਪੜੋ ਪੰਜਾਬ ਪੜਾa ਪੰਜਾਬ ਤਹਿਤ ਬਲਾਕ ਪੱਧਰੀ ਮਾਬਲੇ ਕਰਵਾਏ 

ਅਲਗੋਕੋਠੀ/ਵਲਟੋਹਾ ੧੩ ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ/ਰਿੰਪਲ): ਪੜੋ ਪੰਜਾਬ ਪੜਾa ਪੰਜਾਬ ਵਿਸ਼ਾ ਅੰਗਰੇਜੀ ਤਹਿਤ ਬਲਾਕ ਪੱਧਰੀ ੧੦੦੦ ਸ਼ਬਦ ਸਬੰਧੀ ਅੰਗਰੇਜੀ ਵਿਸ਼ੇ ਦਾ ਮੁਕਾਬਲਾ ਸੀਨੀਅਰ ਸਕੈਡਰੀ ਸਕੂਲ ਵਲਟੋਹਾ ਵਿਖੇ ਕਰਵਾਇਆ ਗਿਆ।ਜਿਸ ਵਿਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਦਾ ਸੰਚਾਲਣ ਪਿੰ੍ਰਸੀਪਲ ਜੁਗਰਾਜ ਸਿੰਘ ਰੰਧਾਵਾ ਦੀ ਰਹਿਨੁਮਾਈ ਹੇਠ ਹੋਇਆ ਅਤੇ ਬੀ.ਐਮ ਅੰਗਰੇਜੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਇਹ ਸਫਲਤਾ ਪੂਰਵਕ ਨੇਪਰੇ ਚੜਿਆ।ਇਸ ਮੁਕਾਬਲੇ ਵਿੱਚ ਸੀਨੀਅਰ ਸਕੈਡਰੀ ਸਕੂਲ ਵਰਨਾਲਾ ਨੇ ਪਹਿਲਾ ਸਥਾਨ,ਪੂਨੀਆਂ ਦੂਜਾ ਸਥਾਨ ਅਤੇ ਵਲਟੋਹਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਆਏ ਹੋਏ ਸਮੂਹ ਵਿਦਿਆਰੀਆਂ ਨੂੰ ਅਰਸ਼ਦੀਪ ਸਿੰਘ ਨੇ ਸੰਬੋਧਨ ਕਰਕੇ ਵਿਦਿਅਕ ਮੁਕਾਬਲਿਆ ਵਿੱਚ ਹੋਰ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਇਸ ਮੋਕੇ ਉੱਪ ਜਿਲਾ ਸਿਖਿਆ ਅਫਸਰ ਮੈਡਮ ਰਜਿੰਦਰ ਕੋਰ ਨੇ ਮੁਕਾਬਲੇ ਦਰਮਿਆਨ ਨਿਰੀਖਣ ਕਰਦਿਆਂ ਬੱਚਿਆਂ ਨੂੰ ਪੜੋ, ਪੜਾa,ਪੰਜਾਬ ਤਹਿਤ ਹੋ ਰਹੇ ਮੁਕਾਬਲਿਆ ਵਿੱਚ ਵੱਧ ਤੋਂ ਵੱਧ ਤਿਆਰੀ ਕਰਕੇ ਭਾਗ ਲੈਣ ਲਈ ਕਿਹਾ।ਇਸ ਮੋਕੇ  ਬਲਜੀਤ ਕੋਰ,ਰਾਕੇਸ਼ ਕੁਮਾਰ ਮਹਿਤਾ ਖੇਮਕਰਨ,ਸੁਖਮੰਦਰ ਸਿੰਘ ਰਟੋਲ,ਅਰਵਣ ਕੁਮਾਰ,ਚੰਦਨ ਕੁਮਾਰ,ਰਵਿੰਦਰ ਕੁਮਾਰ,ਕਾਬਲ ਸਿੰਘ,ਗਗਨਦੀਪ ਸਿੰਘ,ਸੁਨੀਤਾ ਰਾਣੀ,ਪਰਮਜੀਤ ਕੋਰ,ਬਲਜੀਤ ਕੋਰ,ਭੁਪਿੰਦਰ ਕੋਰ,ਜਸਬੀਰ ਸਿੰਘ,ਪ੍ਰਵੀਨ ਕੁਮਾਰ,ਪਰਮਿੰਦਰ ਸਿੰਘ,ਲਵਦੀਪ ਸਿੰਘ,ਵਿਨੋਦ ਕੁਮਾਰ,ਨਿੰਦਰਪਾਲ ਸਿੰਘ,ਪੀਦੰਰਜੀਤ ਜਸਵਿੰਦਰ ਸਿੰਘ,ਹਰਪ੍ਰੀਤ ਸਿੰਘ,ਜਗਦੀਸ਼ ਕੁਮਾਰ ਹਾਜਰ ਸਨ।