ਕੋਨਵੈਂਟ ਸਕੂਲ ਅਲਗੋਕੋਠੀ ਵਿਚ ਸਿਹਤ ਵਿਭਾਗ ਦੀ ਟੀਮ ਨੇ ਬੱਚਿਆਂ ਦਾ ਹੈਲਥ ਚੈਕ ਅੱਪ ਕੀਤਾ

ਅਲਗੋਕੋਠੀ 12ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ): ਕੋਨਵੈਂਟ ਸਕੂਲ ਅਲਗੋਕੋਠੀ ਵਿਚ ਸਿਹਤ ਵਿਭਾਗ ਦੀ ਟੀਮ ਨੇ ਦੌਰਾ ਕੀਤਾ ਜਿਥੇ ਟੀਮ ਨੇ ਸਾਰੇ ਬੱਚਿਆਂ ਦਾ ਹੈਲਥ ਚੈਕ ਅੱਪ ਕੀਤਾ ਉਥੇ ਉਨਾਂ ਨੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀ ਦਵਾਈ ਮੁਫਤ ਵੰਡੀ ਗਈ।ਇਸ ਮੋਕੇ ਜਾਨਕਾਰੀ ਦਿਦਿੰਆਂ ਟੀਮ ਦੇ ਅੀਧਕਾਰੀ ਗਗਨਦੀਪ ਸਿੰਘ ਅਤੇ ਸ਼ਰਨਜੀ ਕੋਰ ਨੇ ਦਸਿਆ ਕਿ ਅੇਮ.ਅੇਮ.ਆਰ ਦਾ ਟੀਕਾ ਹਰੇਕ ਬੱਚੇ ਨੂੰ ਲਗਾਉਣਾ ਲਾਜਮੀ ਹੈ।ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਵਿਚ ਕੋਈ ਤੁਰਕੀ ਨਹੀ ਪਾਈ ਗਈ ਜਿਸਦਾ ਕਾਰਨ ਸਕੂਲ ਵੱਲੋਂ  ਦਿਤੇ ਗਏ ਸਾਫ ਸੁਥਰੇ ਅਤੇ ਵਧੀਆ ਪਾਣੀ ਦਾ ਪ੍ਰੰਬਧ ਹੋਣਾ ਹੈ।ਇਸ ਮੋਕੇ ਸਕੂਲ ਮੁਖੀ ਸ਼ਤੀਸ਼ ਕੁਮਾਰ ਅਤੇ ਚੈਅਰਮੈਨ ਰਣਜੀਤ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ।