ਕਸਬਾ ਅਮਰਕੋਟ ਵਿਖੇ ਸ਼ਿਵਰਾਤਰੀ ਦੇ ਤਿਉਹਾਰ ਤੇ ਲੰਗਰ ਲਗਾਇਆ 

ਅਲਗੋਕੋਠੀ 12 ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ/ਰਿੰਪਲ) ਕਸਬਾ ਅਮਰਕੋਟ ਵਿਖੇ ਸ਼ਿਵਰਾਤਰੀ ਦੇ ਤਿਉਹਾਰ ਦੇ ਸਬੰਧ ਵਿਚ ਸਰਪੰਚ ਅਸ਼ੋਕ ਕੁਮਾਰ ਵਲੋਂ ਸਗੰਤਾਂ ਦੇ ਸਹਿਯੋਗ ਨਾਲ ਪੂੜੀ ਛੋਲਿਆਂ ਦਾ ਲੰਗਰ ਲਗਾਇਆ ਗਿਆ।ਇਸ ਮੋਕੇ ਸੇਵਾਦਾਰਾਂ ਵਲੋਂ ਰਾਹ ਜਾਂਦੀਆਂ ਸਗੰਤਾ ਨੂੰ ਬੜੇ ਸਤਿਕਾਰ ਦੇ ਨਾਲ ਲਗੰਰ ਛਕਾਇਆ ਗਿਆ।ਇਸ ਮੋਕੇ ਸਰਪੰਚ ਅਸ਼ੋਕ ਕੁਮਾਰ ਨੇ ਕਿਹਾ ਕਿ ਕਸਬਾ ਅਮਰਕੋਟ ਵਿਖੇ ਸ਼ਿਵਰਾਤਰੀ ਦੇ ਤਿਉਹਾਰ ਮੋਕੇ ਇਲਾਕੇ ਦੀਆਂ ਸਗੰਤਾਂ ਦੇ ਸਹਿਯੋਗ ਨਾਲ ਹਰ ਸਾਲ ਲਗੰਰ ਲਗਾ ਕੇ ਇਹ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਦਾਂ ਹੈ।ਇਸ ਮੋਕੇ ਪਾਰਸ ਕੁਮਾਰ,ਸਾਬਕਾ ਸਰਪੰਚ ਕੀਮਤੀ ਲਾਲ,ਚੰਦਨ ਕੁਮਾਰ,ਰਾਜਨ ਕੁਮਾਰ,ਪਰਵੇਸ਼ ਕੁਮਾਰ,ਸ਼ਿਦੇ ਸ਼ਾਹ,ਬਿਲੇ ਸ਼ਾਹ,ਹਰਮੇਸ਼ ਕੁਮਾਰ,ਸੁਖਦੇਵ ਸਿੰਘ,ਅੰਕੁਸ਼ ਸ਼ਰਮਾਂ ਆਦਿ ਹਾਜਰ ਸਨ।