ਹੋਲਾ ਮੁਹੱਲੇ ਦੇ ਸੰਬੰਧ ਵਿੱਚ ਮੀਟਿੰਗ ਹੋਈ

ਫਿਰੋਜ਼ਪੁਰ 12 ਫਰਵਰੀ (ਅਸ਼ੋਕ ਭਾਰਦਵਾਜ): ਹੋਲੀਆ ਦਾ ਮੇਲੇ ਜੋ ਕਿ ਬਾਬਾ ਵਡਭਾਗ ਸਿੰਘ (ਹਿਮਾਚਲ ਪ੍ਰਦੇਸ਼) ਵਿੱਚ 1 ਮਾਰਚ ਨੂੰ  ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ  ਵਿੱਚ ਅੱਜ ਪਿੰਡ ਹਾਕੇ ਇੱਛੇ ਵਾਲੇ ਵਿਖੇ ਮੀਟਿੰਗ ਕੀਤੀ ਗਈ । ਇਹ ਮੀਟਿੰਗ ਬਾਬਾ ਬਲਵਿੰਦਰ ਸਿੰਘ ਅਤੇ ਗੁਰਮੁੱਖ ਸਿੰਘ ਪ੍ਰਧਾਨ ਜੋੜਾ ਘਰ ਦੀ ਪ੍ਰਾਧਾਨਗੀ ਹੇਠ  ਕੀਤੀ ਗਈ । । ਮੀਟਿੰਗ ਵਿੱਚ ਵਿਚਾਰ ਚਰਚਾ ਹੋਈ । ਸਾਰੇ ਸੇਵਾਦਾਰਾਂ ਨੂੰ ਮੇਲੇ ਵਿੱਚ ਤਨ,ਮਨ ਨਾਲ ਸੇਵਾ ਕਰਨ ਲਈ ਬਾਬਾ ਬਲਵਿੰਦਰ ਸਿੰਘ ਦੁਆਰਾ  ਪ੍ਰੇਰਿਤ ਕੀਤਾ ਗਿਆ । ਬਾਬਾ ਬਲਵਿੰਦਰ ਸਿੰਘ ਜੀ ਨੇ ਸਭ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਮੇਲੇ ਵਿੱਚ ਪਹੁੰਚਣ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਇਸ ਮੋਕੇ ਤੇ ਅਜੀਤ ਸਿੰਘ ਮੁਨਸ਼ੀ, ਬਲਵੀਰ ਸਿੰਘ, ਹਰਮੇਸ਼ ਸਿੰਘ, ਗੁਰਬਚਨ ਸਿੰਘ, ਪ੍ਰੀਤਮ ਸਿੰਘ, ਲਖਵਿੰਦਰ ਸਿੰਘ ਅਤੇ ਹੋਰ ਵੀ ਸੇਵਾਦਾਰ ਪਹੁੰਚੇ।