ਬੱਸ ਕੰਡਕਟਰ ਦਿੰਦਾ ਹੈ ਵਿਦਿਆਰਥੀਆ ਨੂੰ ਬੱਸ ਚੜਨ ਸਮੇ ਧਮਕੀਆ ਪ੍ਰੇਸ਼ਾਨ ਵਿਦਿਆਰਥੀਆ ਵੱਲੋ ਜੀ.ਐੇਮ ਪਾਸੋ ਕਾਰਵਾਈ ਦੀ ਕੀਤੀ ਮੰਗ ਸ਼ਰੇਆਮ ਗੁੰਡਾਗਰਦੀ ਕਰਦੇ ਕੰਡਕਟਰ ਦੀ ਵੀਡਿਉ ਆਈ ਸਾਹਮਣੇ 

ਤਰਨਤਾਰਨ 7 ਫਰਵਰੀ (ਲਖਵਿੰਦਰ ਗੌਲਣ/ਰਿੰਪਲ ਗੌਲਣ): ਇੱਕ ਪਾਸੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ ਜਿੱਥੇ ਸਕੂਲ ਅਤੇ ਕਾਲਜੀ ਵਿਦਿਆਰਥੀਆ ਨੂੰ ਗੋਦੀਆ ਵਿੱਚ ਲੈ ਕੇ ਆਉਣ ਵਾਲਾ ਭਵਿੱਖ ਪੜੇ ਲਿਖੇ ਨੋਜਵਾਨਾ ਦਾ ਦਰਸਾਇਆ ਜਾ ਰਿਹਾ ਹੈ ਪ੍ਰੰਤੂ ਉਥੇ ਹੀ ਦੂਜੇ ਪਾਸੇ ਪੰਜਾਬ ਰੋਡਵੇਜ ਦੇ ਮੋਜੂਦਾ ਸਿਸਟਮ ਵਿੱਚ ਭ੍ਰਿਸ਼ਟ ਕੰਡਕਟਰਾ ਦੀ ਬਦੋਲਤ ਪੜੇ ਲਿਖੇ ਵਿਦਿਆਰਥੀਆ ਨੂੰ ਬੱਸਾ ਵਿਚ ਚੜਨ ਸਮੇ ਵੱਡੀਆ ਚਿਨੋਤੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਦੀ ਤਾਜਾ ਮਿਸਾਲ ਅੱਜ ਭਿੱਖਿਵੰਡ ਬੱਸ ਸਟੈਡ ਉੱਪਰ ਨਿਸ਼ਾਨ ਸਿੰਘ(ਖਾਲਸਾ ਕਾਲਜ ਅਮ੍ਰਿਤਸਰ) ਅਤੇ ਸਤਨਾਮ ਸਿੰਘ (ਗੁਰੂ ਨਾਨਕ ਦੇਵ ਯੁਨੀਵਰਸਿਟੀ ਅਮ੍ਰਿਤਸਰ) ਅਤੇ ਕੁੱਝ ਹੋਰ ਵਿਦਿਆਰਥੀਆ ਕੋਲ ਬੱਸ ਪਾਸ ਹੋਣ ਦੇ ਬਾਵਜੂਦ ਵੀ ਰੋਡਵੇਜ ਬੱਸ ਨੰ: ਪੀ.ਬੀ 02 ਏ ਪੀ 9903 ਦੇ ਗੁਰਭੇਜ ਸਿੰਘ ਨਾਮਕ ਕੰਡਕਟਰ ਵੱਲੋ ਰੋਜਾਨਾ ਹੀ ਉਕਤ ਵਿਦਿਆਰਥੀਆ ਬੱਸ ਵਿੱਚ ਬੈਠਣ ਤੋ ਰੋਕਣ ਤੋ ਮਿਲਦੀ ਹੈ।ਇਸ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪੀੜਤ ਵਿਦਿਆਰਥੀਆ ਨੇ ਦੱਸਿਆ ਕਿ ਭਿੱਖੀਵਿੰਡ ਤੋ ਕਰੀਬ 7;45 ਤੇ ਉਕਤ ਰੋਡਵੇਜ ਬੱਸ ਅਮ੍ਰਿਤਸਰ ਲਈ ਰਵਾਨਾ ਹੁੰਦੀ ਹੈ ਉਸ ਦਾ ਕੰਡਕਟਰ ਗੁਰਭੇਜ ਸਿੰਘ ਨਾਮਕ ਬੱਸ ਵਿਚ ਸ਼ੀਟ ਉੱਪਰ ਬੈਠਣ ਹੀ ਨਹੀ ਦਿੰਦਾ ਇਥੋ ਤੱਕ ਕਿ ਕਈ ਵਾਰ ਤਾ ਸਾਨੂੰ ਅਮ੍ਰਿਤਸਰ ਤੱਕ ਦਾ ਸਫਰ ਬੱਸ ਵਿਚ ਖਲੋ ਕੇ ਹੀ ਕਰਨਾ ਪੈਦਾ ਹੈ।ਅਤੇ ਕਈ ਵਾਰ ਜਿਆਦਾ ਸਵਾਰੀਆ ਹੋਣ ਕਰਕੇ ਸਾਨੂੰ ਬਾਹ ਤੋ ਫੜ ਕੇ ਬੱਸ ਵਿਚੋ ਹੈਠਾ ਉਤਾਰ ਦਿੰਦਾ ਹੈ ਅਤੇ ਅੱਜ ਵੀ ਇਸ ਨੇ ਇਸ ਤਰਾ ਹੀ ਕੀਤਾ ਅਤੇ ਸਾਨੂੰ ਭੱਦੀ ਸਬਦਾਵਲੀ ਅਤੇ ਗਾਲੀ ਗਲੋਚ ਕੀਤਾ ਅਤੇ ਧਮਕੀਆ ਦਿੱਤੀਆ ਕੀ ਮੈ ਤੁਹਾਡਾ ਬੱਸ ਪਾਸ ਕੈਸਲ ਕਰਵਾ ਦਿਆਗਾ ਮੈ ਤੁਹਾਨੂੰ ਬੱਸ ਵਿਚ ਚੜਨ ਹੀ ਨਹੀ ਦਿਆਗਾ ਜਿਸ ਦੇ ਸਿੱਟੇ ਵਜੋ ਸਾਨੂੰ ਕਈ ਵਾਰ ਸਮੇ ਤੋ ਲੇਟ ਹੋਣ ਕਰਕੇ ਸਾਡੀ ਪੜਾਈ ਦਾ ਵੱਡਾ ਨੁਕਸਾਨ ਹੁੰਦਾ ਹੈ।ਜੇਕਰ ਸਾਡੇ ਵੱਲੋ ਇਸ ਦੀ ਸ਼ਾਕਇਤ ਕਰਨ ਸਬੰਧੀ ਕਿਹਾ ਜਾਦਾ ਹੈ ਤਾ ਉਕਤ ਕੰਡਕਟਰ ਗੁਰਭੇਜ ਸਿੰਘ ਧੱਕੇ ਮੁੱਕੀ ਉੱਪਰ ਉਤਾਰੂ ਹੋ ਜਾਦਾ ਹੈ ਜਿਸ ਤੋ ਅਸੀ ਰੋਜਾਨਾ ਹੀ ਬਹੁਤ ਪ੍ਰੇਸ਼ਾਨ ਹੋ ਚੁੱਕੇ ਹਾ ਸਾਡੀ ਟ੍ਰਾਸਪੋਰਟ ਮੰਤਰੀ ਅਤੇ ਰੋਡਵੇਜ ਦੇ ਜੀ.ਅੇਮ ਾਸ ਬੇਨਤੀ ਹੈ ਕਿ ਸਾਨੂੰ ਉੱਕਤ ਪ੍ਰੇਸ਼ਾਨੀ ਤੋ ਨਿਯਤ ਦਿਵਾਕੇ ਭ੍ਰਿਸ਼ਟ ਕੰਕਟਰ ਵਿਰੁੱਧ ਕਾਰਵਾਈ ਕੀਤੀ ਜਾਵੇ ਜਦੋ ਇਸ ਸਬੰਧੀ ਜੀ.ਅੇਮ ਸਾਹਿਬ ਨਾਲ ਸੰਪਰਕ ਕੀਤਾ ਗਿਆ ਤਾ ਉਹਨਾ ਕਿਹਾ ਕਿ ਲਿਖਤੀ ਸ਼ਿਕਾਇਤ ਮਿਲਣ ਤੇ ਬਣਦੀ ਕਾਰਟਵਾਈ ਕੀਤੀ ਜਾਵੇਗੀ|