ਮਹਾਂਸ਼ਿਵਰਾਤਰੀ ਉਤਸਵ 13 ਫਰਵਰੀ ਨੂੰ

ਧੂਰੀ,5 ਫਰਵਰੀ (ਮਹੇਸ਼): ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਤਾ ਮਨਸਾ ਦੇਵੀ ਮੰਦਰ ਧੂਰੀ ਵਿਖੇ ਮਹਾਂਸ਼ਿਵਰਾਤਰੀ ਉਤਸਵ 11,12,13 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਇਸ ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਜਾਣਕਾਰੀ ਦਿੰਦਿਆਂ ਮੰਦਰ ਦੇ ਚੇਅਰਮੈਨ ਸ਼੍ਰੀ ਮੈਂਗਲ ਸੈਨ ਨੇ ਦੱਸਿਆ ਕਿ ਮਹਾਂਸ਼ਿਵਰਾਤਰੀ ਵਾਲੇ ਦਿਨ ਸਵੇਰੇ ਚਾਰ ਵਜੇ ਤੋਂ ਓਮ ਨਾਗੇਸ਼ਵਰ ਦੀ ਗੁਫ਼ਾ ਅੰਦਰ ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਲਈ ਸ਼ਰਧਾਲੂਆਂ ਦੀ ਭੀੜ ਉਮਡਣ ਲੱਗ ਪਏਗੀ ਅਤੇ ਵਰਤਧਾਰੀਆਂ ਲਈ ਔਗਲੇ ਦੇ ਪਕੌੜੇ,ਖੀਰ ਤੋਂ ਇਲਾਵਾ ਵੱਖ-2 ਸੰਸਥਾਵਾਂ ਵੱਲੋਂ ਲੰਗਰ ਲਗਾ ਕੇ ਭੰਡਾਰਾ ਅਤੁੱਟ ਵਰਤੇਗਾ। ਉਨ੍ਹਾਂ ਕਿਹਾ ਕਿ 11 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਉਤਸਵ ਲਈ ਹਰ ਰੋਜ਼ ਚਾਹ ਤੇ ਪੂਰੀ ਛੋਲਿਆਂ ਦਾ ਅਤੁੱਟ ਭੰਡਾਰਾ ਵਰਤੇਗਾ।