ਧੂਰੀ ਸਿਟੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ,ਸ਼ਰੇਆਮ ਪੈਸੇ ਲਗਾ ਕੇ ਤਾਸ਼ ਜੂਆ ਖੇਡਦੇ 14 ਵਿਅਕਤੀ 2 ਲੱਖ 90 ਹਜ਼ਾਰ ਦੀ ਕਰੰਸੀ ਸਮੇਤ ਕਾਬੂ, ਮੁਕੱਦਮਾ ਦਰਜ

ਧੂਰੀ,05 ਫਰਵਰੀ (ਮਹੇਸ਼ ਜਿੰਦਲ): ਸ.ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਅਤੇ ਸ. ਅਕਾਸ਼ਦੀਪ ਸਿੰਘ ਔਲਖ ਡੀ.ਐਸ.ਪੀ. ਧੂਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਰਾਜੇਸ਼ ਸਨੇਹੀ ਐਸ.ਐਚ.ਓ. ਸਿਟੀ ਧੂਰੀ ਦੀ ਰਹਿਨੁਮਾਈ ਵਿੱਚ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦੋਂ ਮਿਲੀ ਭਰੋਸੇਯੋਗ ਇਤਲਾਹ ‘ਤੇ ਕਾਰਵਾਈ ਕਰਦਿਆਂ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਕ੍ਰਾਂਤੀ ਚੌਕ ਧੂਰੀ ਵਿਖੇ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਮੋਹਿਤ ਪੁੱਤਰ ਸੰਤ ਰਾਮ ਵਾਸੀ ਨੇੜੇ ਸ਼ਿਵ ਮੋਟਰਜ਼ ਹਸਪਤਾਲ ਰੋਡ ਦੇ ਘਰ ਅੱਗੇ ਪਾਈ ਖਾਲੀ ਜਗ੍ਹਾ ਕੋਲ ਪੈਸੇ ਲਗਾ ਕੇ ਸ਼ਰੇਆਮ ਤਾਸ਼-ਜੂਆ ਖੇਡਦੇ 13-14 ਨਾਮਾਲੂਮ ਵਿਅਕਤੀਆਂ ਨੂੰ ਪੁਲਿਸ ਨੇ ਰੇਡ ਕਰਕੇ ਕਾਬੂ ਕੀਤਾ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਮਿਲੀ ਇਤਲਾਹ ਭਰੋਸੇਯੋਗ ਹੋਣ ਕਾਰਨ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਗਈ ਸੀ ਅਤੇ ਜੂਆ ਖੇਡ ਰਹੇ ਵਿਅਕਤੀਆਂ ਆਸਫ ਪੁੱਤਰ ਮੁਹੰਮਦ ਸਫੀਕ ਕੌਮ ਮੁਸਲਮਾਨ ਵਾਸੀ ਮਾਲੇਰਕੋਟਲਾ, ਰਵੀ ਕੁਮਾਰ ਪੁੱਤਰ ਬਨਾਰਸੀ ਦਾਸ ਕੌਮ ਖੱਤਰੀ, ਕੈਲਾਸ਼ ਪੁੱਤਰ ਕ੍ਰਿਸ਼ਨ ਕੌਮ ਸੈਣੀ, ਚੰਨਾ ਸਿੰਘ ਪੁੱਤਰ ਪ੍ਰੇਮ ਚੰਦ ਕੌਮ ਮਜ਼ਬੀ ਸਿੱਖ, ਮੋਹਿਤ ਕੁਮਾਰ ਪੁੱਤਰ ਸੰਤ ਰਾਮ ਕੌਮ ਅਗੱਰਵਾਲ, ਅਸ਼ਵਨੀ ਕੁਮਾਰ ਉਰਫ ਹੈਪੀ ਪੁੱਤਰ ਰਤਨ ਚੰਦ ਕੌਮ ਖੱਤਰੀ, ਰਾਕੇਸ਼ ਕੁਮਾਰ ਪੁੱਤਰ ਭਰਪੂਰ ਸਿੰਘ ਕੌਮ ਰਾਮਦਾਸੀਆ ਸਿੱਖ, ਸੁਨੀਲ ਕੁਮਾਰ ਪੁੱਤਰ ਮੋਹਨ ਲਾਲ ਕੌਮ ਸੁਨਿਆਰ, ਅਸ਼ੀਸ਼ ਢੰਡ ਪੁੱਤਰ ਜਗਨ ਨਾਥ ਕੌਮ ਖੱਤਰੀ, ਰਾਜੀਵ ਕੁਮਾਰ ਪੁੱਤਰ ਹਰਵਿੰਦਰ ਕੁਮਾਰ ਕੌਮ ਬ੍ਰਾਹਮਣ ਸਾਰੇ ਵਾਸੀਆਨ ਧੂਰੀ, ਸੁਰਿੰਦਰ ਕੁਮਾਰ ਪੁੱਤਰ ਵੇਦ ਪ੍ਰਕਾਸ਼, ਅਸ਼ਵਨੀ ਕੁਮਾਰ ਪੁੱਤਰ ਅਸ਼ੌਕ ਕੁਮਾਰ ਕੌਮ ਖੱਤਰੀ ਵਾਸੀ ਦੁਰਗਾਪੁਰੀ ਹੈਬੋਵਾਲ ਕਲਾਂ ਲੁਧਿਆਣਾ, ਦਿਕਸ਼ਤ ਕੁਮਾਰ ਪੁੱਤਰ ਰਾਜ ਕੁਮਾਰ ਕੌਮ ਖੱਤਰੀ ਵਾਸੀ ਲੁਧਿਆਣਾ, ਸੁਰਿੰਦਰ ਸਿੰਘ ਪੁੱਤਰ ਭੀਮ ਸਿੰਘ ਕੌਮ ਮਜ਼ਬੀ ਸਿੱਖ ਵਾਸੀ ਸ਼ੇਰਪੁਰ ਨੂੰ ਤਾਸ਼ ਨਾਲ ਸ਼ਰੇਆਮ ਪੈਸੇ ਲਗਾ ਕੇ ਜੂਆ ਖੇਡਦਿਆਂ ਨੂੰ ਕਾਬੂ ਕਰਕੇ ਗਿਰਫਤਾਰ ਕੀਤਾ ਗਿਆ ਜਿੰਨਾਂ ਪਾਸੋਂ 2 ਲੱਖ 90 ਹਜ਼ਾਰ ਰੁਪਏ ਦੀ ਰਕਮ ਅਤੇ ਤਾਸ਼ ਬਰਾਮਦ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।