ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਵਲੋਂ ਧਰਨਾ ਲਗਾਇਆ ਗਿਆ

ਫਿਰੋਜ਼ਪੁਰ 5 ਫਰਵਰੀ (ਅਸ਼ੋਕ ਭਾਰਦਵਾਜ): ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਰਜਿ ਨੰ 31 ਫਿਰੋਜ਼ਪੁਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਜਲ ਸਪਲਾਈ ਦਫਤਰ ਫਿਰੋਜ਼ਪੁਰ ਵਿੱਚ ਧਰਨਾ ਲਗਾਇਆ ਗਿਆ। ਇਸ ਮੋਕੇ ਤੇ ਵੱਖ ਵੱਖ ਥਾਵਾਂ ਤੋਂ ਆਏ ਬੁਲਾਰਿਆਂ ਨੇ ਮੌਜੂਦਾ ਸਰਕਾਰ ਖਿਲਾਫ  ਆਪਣੀਆਂ ਮੰਗਾਂ ਲੈ ਕੇ ਨਾਅਰੇਬਾਜ਼ੀ ਕੀਤੀ।