ਸਰਦਾਰ ਜਨਮੇਜਾ ਸਿੰਘ ਸੇਖੋਂ ਜੀ ਦੀ ਪਤਨੀ ਜਸਵਿੰਦਰ ਕੋਰ ਜੀ ਦੀ ਅੰਤਿਮ ਅਰਦਾਸ ਮੋਕੇ ਭੋਗ ਪਾਇਆ ਗਿਆ

ਫਿਰੋਜ਼ਪੁਰ 5  ਜਨਵਰੀ(ਅਸ਼ੋਕ ਭਾਰਦਵਾਜ): ਸਰਦਾਰ ਜਨਮੇਜਾ ਸਿੰਘ ਸੇਖੋਂ ਜੀ ਦੀ ਪਤਨੀ ਜਸਵਿੰਦਰ ਕੋਰ ਜੀ ਦਾ ਪਿਛਲੀ ਦਿਨੀ ਲੰਬੀ ਬਿਮਾਰੀ ਕਰਕੇ ਦਿੱਲੀ ਦੇ ਫੋਰਟਿਸ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ ।ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅੱਜ ਫਿਰੋਜ਼ਪੁਰ ਛਾਉਣੀ ਦੀ ਦਾਣਾ ਮੰਡੀ ਵਿੱਚ ਪਾਇਆ ਗਿਆ। ਇਸ ਮੋਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਸਿੰਘ ਬਾਦਲ,ਵਿਕਰਮ ਸਿੰਘ ਮਜੀਠੀਆ ਤੋ ਇਲਾਵਾ ਕੁਝ ਹੋਰ ਸਿਆਸੀ ਪਾਰਟੀਆਂ ਦੇ ਆਗੂ ਵੀ ਪਹੁੰਚੇ । ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੋਰ ਬਾਦਲ ਤੇ ਬੀਬੀ ਜਗੀਰ ਕੌਰ ਨੇ ਵੀ ਲਗਵਾਈ ਹਾਜਰੀ । ਆਏ ਹੋਏ ਸਾਰੇ ਸਿਆਸੀਆਂ ਆਗੂਆਂ ਵੱਲੋਂ ਸਰਦਾਰ ਜਨਮੇਜਾ ਸਿੰਘ ਸੇਖੋਂ ਜੀ ਨਾਲ ਦੁੱਖ ਸਾਂਝਾ ਕੀਤਾ ਗਿਆ