ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਸਿਰਫ਼ ਇਕ ਜੁਮਲਾ

ਧੂਰੀ,04 ਫਰਵਰੀ (ਮਹੇਸ਼ ਜਿੰਦਲ): ਕੇਂਦਰ ਸਰਕਾਰ ਵਲੋਂ ਬਜਟ ਪੇਸ਼ ਕਰਦਿਆਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਸਿਰਫ਼ ਇਕ ਜੁਮਲਾ ਕਰਾਰ ਦਿੰਦਿਆਂ ਕਿਸਾਨ ਮੁਕਤੀ ਮੋਰਚਾ ਦੀ ਮੀਟਿੰਗ ਨਿਰਮਲ ਸਿੰਘ ਰਣੀਕੇ ਦੀ ਅਗਵਾਈ ਵਿਚ ਕੀਤੀ ਗਈ। ਇਸ ਮੌਕੇ ਕਿਸਾਨ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ ਵਿਸ਼ੇਸ਼ ਤੌਰ ਉਤੇ ਸ਼ਾਮਲ ਹੋਏ। ਉਨ੍ਹਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਲਾਗਤ ਦਿਨੋਂ ਦਿਨ ਵਧ ਰਹੀ ਹੈ ਕਿਉਂਕਿ ਖੇਤੀਬਾੜੀ ਦੇ ਸੰਦਾਂ,ਖਾਦ ਕੀੜੇ ਮਾਰ ਦਵਾਈਆਂ`ਤੇ ਜੀ.ਐਸ.ਟੀ. ਲਾਈ ਗਈ ਹੈ। ਇਸ ਤੋਂ ਇਲਾਵਾ ਖੇਤੀ ਮੋਟਰਾਂ `ਤੇ ਮੀਟਰ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ। ਪਾਵਰਕਾਮ ਦੇ ਅਧਿਕਾਰੀਆਂ ਖਿ਼ਲਾਫ਼ ਬਿਜਲੀ ਮੋਟਰਾਂ `ਤੇ ਮੀਟਰ ਲਗਾਉਣ ਦੀ ਕੋਸ਼ਿਸ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਸਵਾਮੀ ਨਾਥਨ ਕਮਿਸ਼ਨ ਦੀ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਕੀਤੀ। ਇਸ ਮੌਕੇ ਪਿ੍ੰਥੀ ਚੰਦ,ਬਚਿੱਤਰ ਸਿੰਘ,ਗੁਰਦੀਪ ਸਿੰਘ ਬਰੜਵਾਲ,ਉਜਾਗਰ ਸਿੰਘ ਸਲੇਮਪੁਰ, ਨਵਨੀਤ ਸਿੰਘ ਬੁਗਰਾ,ਗੁਰਨਾਮ ਸਿੰਘ ਸਰਪੰਚ,ਜਗਤਾਰ ਸਿੰਘ,ਪ੍ਰੀਤਮ ਸਿੰਘ ਧੂਰਾ,ਸੁਖਦੇਵ ਸਿੰਘ ਬੇਨੜਾ,ਜਗਪਾਲ ਸਿੰਘ ਮੂਲੋਵਾਲ ਅਤੇ ਹੋਰ ਕਿਸਾਨ ਹਾਜ਼ਰ ਸਨ ।