ਮੁਫਤ ਦੰਦਾ ਦਾ ਚੈਕ ਅੱਪ ਕੈਂਪ ਲਗਾਇਆ ਗਿਆ

ਧੂਰੀ,03 ਫਰਵਰੀ (ਮਹੇਸ਼ ਜਿੰਦਲ): ਨਿਸ਼ਕਾਮ ਸੇਵਾ ਸਭਾ (ਰਜਿ) ਧੂਰੀ ਵਲੋਂ ਸਰਕਾਰੀ ਮਿਡਲ ਸਕੂਲ ਲੱਛਮੀ ਬਾਗ ਧੂਰੀ ਵਿਖੇ ਮਹਾਸ਼ਾ ਪ੍ਰਤਿਗਿਆ ਪਾਲ ਦੀ ਪ੍ਰੇਰਨਾ ਤੇ ਅਗਵਾਈ ਹੇਠ ਮੁਫਤ ਦੰਦਾ ਦਾ ਚੈਕ ਅੱਪ ਕੈਂਪ ਲਗਾਇਆ ਗਿਆ ਜਿਸ ਵਿੱਚ ਦੰਦਾ ਦੀਆਂ ਬੀਮਾਰੀਆ ਦੇ ਮਾਹਿਰ ਡਾ: ਮੀਨਾ ਸ਼ਰਮਾ ਨੇ ਸਕੂਲ ਵਿੱਚ ਪੜ੍ਹਦੇ 6ਵੀਂ 7ਵੀਂ 8ਵੀਂ ਜਮ੍ਹਾਤ ਦੇ ਵਿਦਿ: ਦੇ ਦੰਦਾ ਦਾ ਮੁਆਇਨਾ ਕੀਤਾ ਅਤੇ ਇਹਨਾਂ ਸਾਰਿਆ ਨੂੰ ਨਿਸ਼ਕਾਮ ਸੇਵਾ ਸਭਾਂ ਦੇ ਚੇਅਰਮੈਨ ਮਹਾਸ਼ਾ ਪ੍ਰਤਿਗਿਆਪਾਲ ਨੇ ਟੂਥ ਪੇਸਟ ਤੇ ਬੁਰਸ ਦਿੱਤੇ ।
ਇਸ ਮੌਕੇ ਤੇ ਡਾ: ਮੀਨਾ ਸ਼ਰਮਾ ਨੇ ਬੱਚਿਆ ਨੂੰ ਸਹੀ ਬੁਰਸ ਕਰਨ ਦਾ ਤਰੀਕਾ ਕਰਕੇ ਦਿਖਾਇਆ ਤੇ ਨਾਲ ਹੀ ਬੱਚਿਆ ਨੂੰ ਰਾਤ ਸੋਣ ਤੋ ਪਹਿਲਾ ਬੁਰਸ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ । ਆਪਣੇ ਦੰਦਾ ਦੀਆਂ ਵੱਖ-2 ਬਿਮਾਰੀਆਂ ਤੋ ਸੁਚੇਤ ਕਰਵਾਇਆ । ਬੱਚਿਆ ਨੂੰ ਠੰਡੀਆਂ ਮਿੱਠੀਆਂ ਤੋ ਤੇਜ ਮਸਾਲੇ ਵਾਲੀਆਂ ਵਸਤੁਆਂ ਤੋ ਪਰਹੇਜ ਕਰਨ ਦੇ ਨਾਲ ਨਾਲ ਕਿਸੇ ਅਣਜਾਣ ਵਿਅਕਤੀ ਤੋਂ ਖਾਣ ਵਾਲੀਆਂ ਵਸਤੁਆ ਲੈਣ ਤੋਂ ਸਾਵਧਾਨ ਕੀਤਾ। ਸਕੂਲ ਦੀ ਮੁੱਖ ਅਧਿਆਪਕਾ ਸ਼੍ਰੀਮਤੀ ਬਲਜੀਤ ਕੌਰ ਨੇ ਸਮੂਚੇ ਸਟਾਫ ਵੱਲੋਂ ਨਿਸ਼ਕਾਮ ਸੇਵਾ ਸਭਾ ਦੇ ਇਸ ਊਦਮ ਦੀ ਸੇਵਾ ਕਰਦਿਆ ਕਿਹਾ ਕਿ ਇਹ ਸਹੀ ਮਾਨਵਤਾ ਦੀ ਸੇਵਾ ਹੈ ।
ਇਸ ਮੌਕੇ ਤੇ ਸਭਾ ਵੱਲੋਂ ਸੇਵਾ ਮੁਕਤ ਲੈਕਚਰਾਰ ਸਤੀਸ਼ ਅਰੌੜਾ ਵੱਲੋ ਸੰਖੇਪ ਵਿੱਚ ਸਭਾ ਬਾਰੇ ਜਾਣਕਾਰੀ ਦਿੱਤੀ । ਜਦਕਿ ਸੋਸ਼ਲ ਵੈਲਫੇਅਰ ਯੂਨਿਟ ਧੂਰੀ ਦੇ ਪ੍ਰਧਾਨ ਮਾਸਟਰ ਤਰਮੇਸ ਕੁਮਾਰ ਮਿੱਤਲ, ਜਨਰਲ ਸੱਕਤਰ ਸੇਵਾ ਮੁਕਤ ਡੀਪੀਆਰਓ ਮਨਜੀਤ ਸਿੰਘ ਬਖਸ਼ੀ, ਸਭਾ ਦੇ ਜਨਰਲ ਸੱਕਤਰ ਪਰਵੀਨ ਕੁਮਾਰ ਗਰਗ, ਖਜਾਨਚੀ ਕਮਲ ਕਿਸ਼ੋਰ ਲਵਲੀ ਤੋੋ ਇਲਾਵਾ ਮਾਸਟਰ ਤਾਪਾਲ ਗਰਗ, ਮਨਜੀਤ ਸਿੰਘ, ਰਮਸ਼ੇਵਰ ਸ਼ਰਮਾ, ਨਰਿੰਦਰ ਨਿੰਦੀ ਤੋਂ ਇਲਾਵਾ ਸਕੂਲ ਕਮੇਟੀ ਦੇ ਚੇਅਰਮੈਨ ਰਾਮ ਕ੍ਰਿਸ਼ਨ ਕਾਕਾ ਤੇ ਬੀਬੀ ਹਰਭਜਮ ਕੌਰ ਦੇ ਨਾਲ ਸਮੂਹ ਸਟਾਫ ਵੱਲੋਂ ਪੂਰਨ ਸਹਿਯੋਗ ਦੇ ਕੇ ਇਸ ਕੈਂਪ ਨੂੰ ਸਫਲ ਕੀਤਾ ਗਿਆ ।