ਐਸ.ਟੀ.ਐਫ ਸੰਗਰੂਰ ਵੱਲੋ 26 ਗ੍ਰਾਮ ਹੈਰੋਇਨ ਸਮੇਤ ਇੱਕ ਔਰਤ ਕਾਬੂ

ਧੂਰੀ,03 ਜਨਵਰੀ (ਮਹੇਸ਼ ਜਿੰਦਲ): ਸ੍ਰੀ ਹਰਪ੍ਰੀਤ ਸਿੰਘ,ਸਹਾਇਕ ਇੰਸਪੈਕਟਰ ਜਨਰਲ ਪੁਲਿਸ, ਐਸ.ਟੀ.ਐਫ ਪਟਿਆਲਾ ਰੇਜ ਪਟਿਆਲਾ ਅਤੇ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਵੱਲੋ ਨਸ਼ਿਆ ਦਾ ਧੰਦਾ ਕਰਨ ਵਾਲੇ ਸੌਦਾਗਰਾਂ ਦੇ ਖਿਲਾਫ ਲਗਾਤਾਰ ਵਿੱਢੀ ਮੁਹਿੰਮ ਤਹਿਤ ਐਸ.ਟੀ.ਐਫ ਟੀਮ ਸੰਗਰੂਰ ਵੱੱਲੋ ਇੱਕ ਔਰਤ ਨੂੰ ਕਾਬੂ ਕਰਕੇ ਉਸ ਪਾਸੋ 26 ਗ੍ਰਾਮ ਹੈਰੋਇਨ ਬਰਾਮਦ ਕਰਵਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਸ੍ਰੀ ਮਨਜੀਤ ਸਿੰਘ ਬਰਾੜ ਸੁਪਰਡੈਟ ਪੁਲਿਸ,ਸਪੈਸ਼ਲ ਟਾਸਕ ਫੋਰਸ(ਐਸ.ਟੀ.ਐਫ) ਸੰਗਰੂਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 02.02.2018 ਨੂੰ ਐਸ.ਟੀ.ਐਫ ਸੰਗਰੂਰ ਦੇ ਥਾਣੇਦਾਰ ਰਵਿੰਦਰ ਕੁਮਾਰ ਭੱਲਾ ਦੀ ਅਗਵਾਈ ਵਾਲੀ ਐਸ.ਟੀ.ਐਫ ਟੀਮ ਦੇ ਹੌਲਦਾਰ ਦਿਆ ਸਿੰਘ,ਹੌਲਦਾਰ ਦਰਸ਼ਨ ਸਿੰਘ,ਹੌਲਦਾਰ ਸੁਖਜੀਤ ਸਿੰਘ ਨੂੰ ਖੁਫੀਆਂ ਤੌਰ ਤੇ ਇਹ ਇਤਲਾਹ ਮਿਲੀ ਸੀ ਕਿ ਬਲਜਿੰਦਰ ਕੌਰ ਪਤਨੀ ਮੱਸਾ ਸਿੰਘ ਵਾਸੀ ਚੁੰਘਾ ਬਸਤੀ ਧਰਮਕੋਟ ਜਿਲਾ ਮੋਗਾ ਨਸ਼ੀਲੇ ਪਦਾਰਥ ਵੇਚਣ ਦਾ ਧੰਦਾ ਕਰਦੀ ਹੈ ਜੋ ਇਸ ਇਤਲਾਹ ਪਰ ਐਸ.ਟੀ.ਐਫ ਸੰਗਰੂਰ ਦੀ ਟੀਮ ਨੇ ਥਾਣਾ ਧਰਮਕੋਟ ਜਿਲਾ ਮੋਗਾ ਦੇ ਥਾਣੇਦਾਰ ਰਜਿੰਦਰ ਸਿੰਘ ਅਤੇ ਲੇਡੀ ਥਾਣੇਦਾਰ ਪ੍ਰਭਜੋਤ ਕੌਰ ਨੇ ਸ਼ਾਮਿਲ ਪੁਲਿਸ ਪਾਰਟੀ ਕਰਕੇ ਦੋਸ਼ਣ ਬਲਜਿੰਦਰ ਕੌਰ ਦੇ ਘਰ ਚੁੰਘਾ ਬਸਤੀ ਧਰਮਕੋਟ ਪਰ ਰੇਡ ਕੀਤੀ ਤਾਂ ਇੱਕ ਔਰਤ ਮਕਾਨ ਦੇ ਬਾਹਰ ਖੜੀ ਪੁਲਿਸ ਪਾਰਟੀ ਨੂੰ ਵੇਖ ਕੇ ਆਪਣੇ ਮਕਾਨ ਅੰਦਰ ਵੜ ਗਈ ਤਾਂ ਸ਼ੱਕ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਇਸ ਔਰਤ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ ਮੋਮੀ ਕਾਗਜ ਵਿੱਚ ਲਪੇਟੀ ਹੋਈ 26 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਇਸ ਤੋ ਇਲਾਵਾ ਇਸ ਔਰਤ ਪਾਸੋ ਡਰੱਗ ਮਨੀ ਦੀ ਕੁੱਲ ਰਕਮ 11400/-ਰੁਪਏ ਵੀ ਬਰਾਮਦ ਹੋਈ।ਗ੍ਰਿਫਤਾਰ ਔਰਤ ਦੀ ਸ਼ਨਾਖਤ ਬਲਜਿੰਦਰ ਕੌਰ ਪਤਨੀ ਮੱਸਾ ਸਿੰਘ ਵਾਸੀ ਚੁੰਘਾ ਬਸਤੀ ਧਰਮਕੋਟ ਜਿਲਾ ਮੋਗਾ ਵਜੋ ਹੋਈ ਹੈ।ਐਸ.ਟੀ.ਐਫ ਟੀਮ ਸੰਗਰੂਰ ਵੱਲੋ ਇਸ ਔਰਤ ਦੇ ਖਿਲਾਫ ਥਾਣਾ ਧਰਮਕੋਟ ਜਿਲਾ ਮੋਗਾ ਵਿਖੇ ਹੀ ਐਨ.ਡੀ.ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕਰਵਾਇਆ ਗਿਆ ਹੈ ਜਿਸ ਦੀ ਤਫਤੀਸ ਥਾਣਾ ਧਰਮਕੋਟ ਜਿਲਾ ਮੋਗਾ ਵੱਲੋ ਕੀਤੀ ਜਾ ਰਹੀ ਹੈ।ਦੋਸ਼ਣ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।