ਕੈਪਟਨ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਤਰਾਂ ਖਰਾ ਉਤਰ ਰਹੀ- ਕੁਲਦੀਪ ਸਿੰਘ ਫੋਜੀ

ਅਲਗੋਕੋਠੀ 03 ਫਰਵਰੀ (ਹਰਦਿਆਲ ਭੈਣੀ/ਲਖਵਿੰਦਰ ਗੌਲਣ): ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਤਰਾਂ ਖਰਾ ਉਤਰ ਰਹੀ ਹੈ ਅਤੇ ਹਰ ਇਕ ਵਰਗ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਸਤੁੰਸ਼ਟ ਨਜਰ ਆ ਰਹੇ ਹਨ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਫੋਜੀ ਨੇ ਪਿੰਡ ਸੁਰਵਿੰਡ ਵਿਖੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਯੋਗ ਅਗਵਾਈ ਹੇਠ ਲੋੜਵੰਦ ਪਰਿਵਾਰਾਂ ਨੂੰ ੫-੫ ਮਰਲੇ ਦੇ ਮੁਫਤ ਪਲਾਟ ਦੇ ਫਾਰਮ ਭਰਨ ਮੋਕੇ ਪੱਤਰਕਾਰਾਂ ਨਾਲ ਗਲਬਾਤ ਦੋਰਾਨ ਕੀਤਾ।ਉਨਾਂ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਹਲਕੇ ਦੇ ਲੋਕਾਂ ਦੀ ਜਰੂਰਤਾਂ ਨੂੰ ਦੇਖਦੇ ਹੋਏ ਬਿਨਾ ਹਲਕੇ ਵਿਚ ਬਿਨਾਂ ਕਿਸੇ ਭੇਦ ਭਾਵ ਦੇ ਵਿਕਾਸ ਕਾਰਜ ਕਰਵਾ ਰਹੇ ਹਨ ਜਿਸ ਤਹਿਤ ਹਲਕਾ ਖੇਮਕਰਨ ਕੁੰਝ ਸਮੇਂ ਅੰਦਰ ਹੀ ਪੰਜਾਬ ਦਾ ਇਕ ਮੋਹਰੀ ਹਲਕਾ ਬਣ ਕੇ ਸਾਹਮਣੇ ਆਵੇਗਾ।ਇਸ ਮੋਕੇ ਬਿਕਰਮ ਸਿੰਘ,ਕੁਲੰਵਤ ਸਿੰਘ,ਬਚਿਤਰ ਸਿੰਘ,ਹਰਚੰਦ ਸਿੰਘ ਮੈਂਬਰ,ਗੁਰਜੰਟ ਸਿੰਘ,ਗੁਰਬੰਖਸ਼ ਸਿੰਘ,ਪਰਗਟ ਸਿੰਘ,ਗੁਰਪ੍ਰੀਤ ਸਿੰਘ,ਹਰਦੇਵ ਸਿੰਘ,ਗੁਰਵਿੰਦਰ ਸਿੰਘ,ਅਮਗਰੇਜ ਸਿੰਘ,ਬਲਵਿੰਦਰ ਸਿੰਘ,ਭਜਨ ਸਿੰਘ,ਮਖਤੂਲ ਸਿੰਘ,ਬਾਬਾ ਪ੍ਰਕਾਸ਼ ਸਿੰਘ,ਗਜਰ ਸਿੰਘ,ਸਾਹਬ ਸਿੰਘ ਮੈਂਬਰ,ਜਸਬੀਰ ਸਿੰਘ ਜੱਸ,ਜਸਕਰਨ ਸਿੰਘ,ਮਨਜਿੰਦਰ ਸਿੰਘ,ਗੁਰਦੇਵ ਸਿੰਘ ਆਦਿ ਹਾਜਰ ਸਨ।