ਸੰਤ ਬਾਬਾ ਅਤਰ ਸਿੰਘ ਜੀ ਨੂੰ ਸਮਰਪਿਤ ਖੂਨਦਾਨ ਕੈਪ ਵਿੱਚ 700 ਯੂਨਿਟ ਖੂਨ ਇਕੱਤਰ

ਧੂਰੀ,01 ਫਰਵਰੀ (ਮਹੇਸ਼ ਜਿੰਦਲ): ਮਸਤੂਆਣਾ ਸਾਹਿਬ (ਬਾਠ) ਸੰਤ ਅਤਰ ਸਿੰਘ ਮਹਾਰਾਜ ਦੀ ਸਲਾਨਾ 91ਵੀਂ ਬਰਸੀ ਨੂੰ ਸਮਰਪਿਤ ਦੋ ਦਿਨਾ ਖੂਨਦਾਨ ਕੈਂਪ, ਅਕਾਲ ਕਾਜਲ ਆਫ ਫਾਰਮੇਸੀ ਐਂਡ ਟੈਕਨੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ ਦੇ ਐਨ ਐਸ. ਐਸ. ਯੂਨਿਟ ਅਤੇ ਫਿਜੀਕਲ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ਼ ਧੂਰੀ ਇਲਾਕੇ ਦੀ ਨਾਮਵਰ ਸੰਸਥਾ ਪਰਿਵਰਤਨ (ਮਾਲਵਾ ਫਰੈਂਡਜ਼ ਵੈਲਫੇਅਰ) ਸੋਸਾਇਟੀ ਵੱਲੋਂ ਸੰਸਥਾ ਦੇ ਆਗੂ ਗੁਰਦਰਸ਼ਨ ਡਿੰਪੀ ਦੀ ਰਹਿਨੁਮਾਈ ਹੇਠ ਅਕਾਲ ਕਾਲਜ ਆਫ ਫਾਰਮੇਸੀ ਵਿਖੇ ਲਗਾਇਆ ਗਿਆ। ਸਰਕਾਰੀ ਬਲੱਡ ਬੈਂਕ ਬਰਨਾਲਾ, ਗੁਲਾਬ ਦੇਵੀ ਬਲੱਡ ਬੈਂਕ ਜਲੰਧਰ ਅਤੇ ਰਘੂਨਾਥ ਹਸਪਤਾਲ਼ ਬਲੱਡ ਬੈਂਕ ਬਰਨਾਲ਼ਾ ਦੀਆਂ ਟੀਮਾਂ ਨੇ 700 ਰਿਕਾਰਡ ਤੋੜ ਬਲੱਡ ਇਕੱਤਰ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਅਕਾਲ ਕਾਜਲ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਫਾਰਪੇਸੀ ਕਾਲਜ ਦੇ ਵਾਈਸ ਪ੍ਰਧਾਨ ਹਰਚੇਤ ਸਿੰਘ ਚਹਿਲ ਦੁਆਰਾ ਸਾਂਝੇ ਤੌਰ ਤੇ ਕੀਤਾ ਗਿਆ। ਇਸ ਕੈਂਪ ਦੇ ਫਾਰਮੇਸੀ ਕਾਲਜ ਦੇ ਐਨ. ਐਸ. ਯੂਨਿਟ ਦੇ ਇੰਚਾਰਜ ਮੈਡਮ ਅਮਨਦੀਪ ਕੌਰ ਬਾਠ,ਫਿਜੀਕਲ ਕਾਲਜ ਦੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਸੁਖਵੀਰ ਸਿੰਘ ਸੁੱਖੀ ਅਤੇ ਦੋਵੇਂ ਕਾਲਜਾਂ ਦੇ ਵਲੰਟੀਅਰਾਂ ਦੁਆਰਾ ਕੈਂਪ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਅਤੇ ਕੈਂਪ ਨੂੰ ਸਫਲ ਬਣਾਉਣ ਵਿੱਚ ਭਰਪੂਰ ਯੋਗਦਾਨ ਰਿਹਾ। ਸੰਸਥਾ ਦੇ ਆਗੂਆਂ ਜਸਵਿੰਦਰ ਕੁਮਾਰ, ਗੁਰਦਰਸ਼ਨ ਡਿੰਪੀ, ਸੁੰਦਰ ਲਾਲ, ਜਗਰੂਪ ਸਿੰਘ, ਕਰਨਵੀਰ ਸਿੰਘ, ਰੂਬਲ ਸੰਗਰੂਰ, ਤੇਜਵੀਰ ਸਿੰਘ ਤੇਜੀ, ਪ੍ਰਿਤਪਾਲ ਸਿੰਘ, ਗੁਰਪ੍ਰੀਤ ਸਮਰਾ, ਗੁਰਮੀਤ ਕੌਰ, ਰਿਤੂ ਸ਼ਰਮਾ ਵੱਲੋਂ ਖੁੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਜ ਵਿੱਚੋਂ ਹਰ ਤਰਾਂ ਦੀਆਂ ਬੁਰਾਈਆਂ ਜਿਵੇਂ ਕਿ ਨਸ਼ੇ, ਭਰੂਣ ਹੱਤਿਆ ਆਦਿ ਖਤਮ ਕਰਨ ਦਾ ਉਦੇਸ਼ ਲੈ ਕੇ ਚੱਲੀ ਅਤੇ ਹਰ ਇੱਕ ਲੋੜਵੰਦ ਦੀ ਖੂੁਨ ਦੀ ਮੰਗ ਨੂੰ ਪੂਰਾ ਕਰਨ, ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣਾ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੰਡਣਾ ਵਾਲ਼ੀ ਸੰਸਥਾ ਪਰਿਵਰਤਨ ਦਾ, ਅਕਾਲ ਕਾਲਜ ਕੌਂਸਲ ਵੱਲੋਂ ਭਾਈ ਪਿੰਦਰਪਾਲ ਦੁਆਰਾ ਸਟੇਜ ਤੋਂ ਸਨਮਾਨ ਕਰਵਾਇਆ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਗੀਤਾ ਠਾਕੁਰ, ਪ੍ਰੋ. ਰਣਧੀਰ ਸ਼ਰਮਾ, ਡਾ. ਅਮਨਦੀਪ ਸਿੰਘ, ਕਪਿਲ ਦੇਵ ਅਤੇ ਦੋਵਾਂ ਕਾਲਜਾਂ ਦਾ ਸਟਾਫ ਵੀ ਹਾਜ਼ਿਰ ਸੀ।