ਧੂਰੀ ‘ਚ ਤਿੰਨ ਦਿਨ ਵੱਖ-ਵੱਖ ਥਾਵਾਂ ‘ਤੇ ਬਿਜਲੀ ਬੰਦ ਰਹੇਗੀ

ਧੂਰੀ,02 ਫਰਵਰੀ (ਮਹੇਸ਼ ਜਿੰਦਲ): ਧੂਰੀ ਸਿਟੀ ਦੇ ਐਸ.ਡੀ.ਓ. ਪਰਦੀਪ ਗਰਗ ਨੇ ਪੈਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੂਰੀ ਸ਼ਹਿਰ ਵਿੱਚ ਚੱਲ ਰਹੇ ਬਿਜਲੀ ਸਿਸਟਮ ਸੁਧਾਰ ਦੇ ਕੰਮਾਂ ਤਹਿਤ 3 ਫਰਵਰੀ ਨੂੰ ਬਾਗੜੀਆ ਰੋਡ,ਮਹਾਵੀਰ ਮੰਦਿਰ ਏਰੀਆ,ਗਊਸਾਲਾ ਰੋਡ,ਜਨਤਾ ਨਗਰ,ਧਰਮਪੁਰਾ ਮੁਹੱਲਾ,5 ਫਰਵਰੀ ਨੂੰ ਤੋਤਾਪੁਰੀ ਰੋਡ,ਅਨਾਜ ਮੰਡੀ,ਰਤਨ ਪੈਲੇਸ ਏਰੀਆ ਅਤੇ 10 ਫਰਵਰੀ ਨੂੰ ਧੂਰੀ ਪਿੰਡ,ਅਨਾਜ ਮੰਡੀ,ਲੱਛਮੀ ਬਾਗ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰੱਖੀ ਜਾਵੇਗੀ ।