ਪੀ.ਐਸ.ਈ.ਬੀ ਮੰਡਲ ਧੂਰੀ ਨੇ ਕਾਰਜਕਾਰੀ ਇੰਜੀਨੀਅਰ ਦਫਤਰ ਅੱਗੇ ਰੈਲੀ ਕੀਤੀ

ਧੂਰੀ,02 ਫਰਵਰੀ (ਮਹੇਸ਼ ਜਿੰਦਲ): ਪੀ.ਐਸ.ਈ.ਬੀ ਇੰਪਲਾਈਜ ਜੁਆਇੰਟ ਫੋਰਮ ਪੰਜਾਬ ਪੈਨਸ਼ਨ ਐਸੋਸੇਸ਼ਨ ਪੰਜਾਬ (ਰਜਿ:) ਦੇ ਫੈਸਲੇ ਅਨੁਸਾਰ ਧੂਰੀ ਮੰਡਲ ਦੇ ਬਿਜਲੀ ਕਰਮਚਾਰੀਆ ਨੇ ਕਾਰਜਕਾਰੀ ਇੰਜੀਨੀਅਰ ਮੰਡਲ ਧੂਰੀ ਦੇ ਦਫਤਰ ਗੇਟ ਅੱਗੇ ਭਰਵੀ ਰੈਲੀ ਕੀਤੀ ਗਈ। ਇਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਪੈਨਸ਼ਨ ਐਸੋਸੇਸ਼ਨ ਮੰਡਲ ਧੂਰੀ (ਕਾਰਜਕਾਰੀ) ਦਲਵੀਰ ਸਿੰਘ ਘਨੌਰ,ਅਮਰਜੀਤ ਸਿੰਘ ਪ੍ਰਧਾਨ ਦਿਹਾਤੀ ਧੂਰੀ ਅਤੇ ਹਰਦੇਵ ਸਿੰਘ ਬੁਲਾਰਿਆ ਨੇ ਮੰਗ ਕੀਤੀ ਕਿ ਰੈਗੂਲਰ ਕਰਮਚਾਰੀ ਅਤੇ ਪੈਨਸ਼ਨ ਐਸੋਸ਼ੇਸਨ ਕਰਮਚਾਰੀਆ ਦੀਆ ਪੈਨਸ਼ਨਾ ਅਤੇ ਤਨਖਾਹਾ ਤਰੁੰਤ ਰਲੀਜ ਕੀਤੀ ਜਾਣ। ਇਸ ਮੌਕੇ ਜਸਪਾਲ ਸਿੰਘ ਖੁਰਮੀ,ਅਮਰਜੀਤ ਸਿੰਘ,ਅਮਰੀਕ ਸਿੰਘ,ਜਗਨ ਨਾਥ,ਸਤਿੰਦਰ ਸਿੰਘ,ਇੰਦਰਜੀਤ ਸਿੰਘ,ਰਾਜ ਪਾਲ ਪ੍ਰਧਾਨ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਨਾਲ ਸਬੰਧ ਜੁਆਇੰਟ ਫੋਰਮ ਪੰਜਾਬ ਦੇ ਮੰਗ ਪੱਤਰ ਅਨੁਸਾਰ ਮੰਗਾ ਪ੍ਰਵਾਨ ਕੀਤੀਆ ਜਾਣ। ਇਸ ਤੋ ਉਪਰੰਤ ਪੈਨਸਨ ਐਸੋਸ਼ੇਸਨ ਪੰਜਾਬ ਦੀਆ ਮੰਗਾਂ ਵੀ ਤਰੂੰਤ ਪ੍ਰਵਾਨ ਕੀਤੀਆ ਜਾਣ। ਨਤੀਜਾ ਆਉਣ ਵਾਲੇ ਸਮੇ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ। ਅਤੇ ਹੋਰ ਮੰਗਾ ਤਰੁੰਤ ਮੰਨੀਆ ਜਾਣ ।