ਬਜਰੰਗ ਦਲ ਦੀ ਧੂਰੀ ਇਕਾਈ ਦੀ ਹੋਈ ਚੋਣ

ਧੂਰੀ,02 ਫਰਵਰੀ (ਮਹੇਸ਼ ਜਿੰਦਲ): ਬਜਰੰਗ ਦਲ ਪੰਜਾਬ ਦੀ ਧੂਰੀ ਇਕਾਈ ਵੱਲੋਂ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਸੰਸਥਾ ਦੇ ਪ੍ਰਧਾਨ ਮਹੰਤ ਸ਼੍ਰੀ ਰਵੀਕਾਂਤ ਜੀ ਪਟਿਆਲੇ ਵਾਲੇ (ਚੇਅਰਮੈਨ ਹਿੰਦੂ ਵੈਲਫੇਅਰ ਬੋਰਡ) ਦੀ ਅਗਵਾਈ ਵਿੱਚ ਕਰਵਾਇਆ ਗਿਆ ਅਤੇ ਧੂਰੀ ਮੰਡਲ ਦਾ ਟੀਮ ਨਿਯੁਕਤੀ ਪੱਤਰ ਵੀ ਸੌਂਪਿਆ ਗਿਆ। ਸਰਵ ਸੰਮਤੀ ਨਾਲ ਹੋਈ ਇਸ ਚੋਣ ਵਿੱਚ ਸ਼੍ਰੀ ਟਿੰਕੂ ਜਿੰਦਲ ਨੂੰ ਪ੍ਰਧਾਨ, ਸ਼੍ਰੀ ਸੰਜੇ ਸ਼ਰਮਾਂ ਨੂੰ ਸੈਕਟਰੀ ਅਤੇ ਸ਼੍ਰੀ ਸੰਜੀਵ ਬਾਂਸਲ ਨੂੰ ਸੀਨੀਅਰ ਉਪ ਪ੍ਰਧਾਨ ਨਿਯੁੱਕਤ ਕੀਤਾ ਗਿਆ। ਨਾਲ ਹੀ ਪਹੁੰਚੀਆਂ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜੱਥੇਬੰਦੀਆਂ ਵੱਲੋਂ ਮਹੰਤ ਰਵੀਕਾਂਤ ਜੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।ਇਸ ਮੌਕੇ ਸੰਸਥਾ ਦੇ ਆਗੂਆਂ ਵੱਲੋਂ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਮੰਦਰ ਐਕਟ ਜਲਦੀ ਪਾਸ ਕੀਤਾ ਜਾਵੇ । ਜਦੋਂ ਤੱਕ ਪ੍ਰਸ਼ਾਸ਼ਨ ਨੂੰ ਹਲਫੀਆ ਬਿਆਨ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਧਰਮ ਪਰਿਵਰਤਨ ਨੂੰ ਲੀਗਲ ਨਾ ਸਮਝਿਆ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੋਨੂੰ ਬਾਂਗਰੂ, ਜੋਸ਼ੀ, ਓਮ ਪ੍ਰਕਾਸ਼, ਮੇਘ ਰਾਜ, ਅਕਾਸ਼, ਦਿਨੇਸ਼ ਅਤੇ ਹੋਰ ਮੈਂਬਰਾਨ ਹਾਜ਼ਰ ਸਨ।