ਪੈਟਰੋਲ-ਡੀਜਲ ਦੀਆਂ ਕੀਮਤਾਂ ਵਧਾ ਕੇ ਸਰਮਾਏਦਾਰਾਂ ਦੇ ਘਰ ਭਰ ਰਹੀ ਹੈ ਕੇਂਦਰ ਸਰਕਾਰ – ਦਲਵੀਰ ਗੋਲਡੀ

ਧੂਰੀ,02 ਫਰਵਰੀ (ਮਹੇਸ਼ ਜਿੰਦਲ): ਵਿਧਾਨ ਸਭਾ ਹਲਕਾ ਧੂਰੀ ਤੋ ਕਾਂਗਰਸੀ ਵਿਧਾਇਕ ਅਤੇ ਪੰਜਾਬ ਯੂਥ ਕਾਂਗਰਸ ਦੇ ਜਰਨਲ ਸਕੱਤਰ ਦਲਵੀਰ ਸਿੰਘ ਗੋਲਡੀ ਖੰਗੂੜਾ ਨੇ ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ‘ਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਦੀ ਸਖਤ ਸਬਦਾਂ ‘ਚ ਨਿੰਦਾ ਕਰਦਿਆ ਕਿਹਾ ਕਿ ਪੈਟਰੋਲ-ਡੀਜਲ ਦੀਆ ਕੀਮਤਾਂ ‘ਚ ਵਾਧਾਂ ਕਰਕੇ ਆਮ ਜਨਤਾ ਨੂੰ ਲੁੱਟ ਕੇ ਸ਼ਰਮਾਏਦਾਰਾਂ ਦੇ ਘਰ ਭਰ ਰਹੀ ਹੈ । ਉਨ੍ਹਾ ਨੇ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਬਹੁਤ ਘੱਟ ਹਨ,ਪਰ ਦੇਸ਼ ‘ਚ ਡੀਜਲ ਅਤੇ ਪੈਟਰੋਲ ਦੀਆ ਲਗਾਤਾਰ ਵੱਧ ਰਹੀਆ ਕੀਮਤਾ ਤੇ ਆਮ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਨ੍ਹਾ ਕਿਹਾ ਕਿ ਲੋਕਾ ਨੂੰ ਚੰਗੇ ਦਿਨ ਦਖਾਉਣ ਦਾ ਸੱਤਾ ਤੇ ਕਾਬਜ ਹੋਈ ਭਾਜਪਾ ਸਰਕਾਰ ਬੁਰੀ ਤਰ੍ਹਾ ਫੇਲ ਹੋਈ ਹੈ । ਅਤੇ ਦੇਸ਼ ਦੇ ਲੋਕਾਂ ਨੂੰ ਹੁਣ ਸ਼੍ਰੀ ਰਾਹੁਲ ਗਾਂਧੀ ਹੀ ਇੱਕ ਜੁੰਗਨੂੰ ਦੀ ਤਰ੍ਹਾ ਦਿਖਾਈ ਦੇ ਰਹੇ ਹਨ। ਜੋ ਦੇਸ਼ ਨੂੰ ਹਨੇਰੇ ‘ਚੋ ਕੱਢ ਕੇ ਚਾਨਣ ‘ਚ ਲਿਜਾਉਣ ਦੇ ਸਮੱਰਥ ਹਨ। ਉਨ੍ਹਾ ਕਿਹਾ ਕਿ ਦੇਸ਼ ਦੇ ਲੋਕ ਬੇਸਬਰੀ ਨਾਲ 2019 ਚੋਣਾਂ ਦੀ ਉਡੀਕ ਕਰ ਰਹੇ ਹਨ ਅਤੇ ਯਕੀਨਨ ਹੀ ਦੇਸ਼ ‘ਚ ਅਗਲੀ ਸਰਕਾਰ ਕਾਂਗਰਸ ਦੀ ਬਣੇਗੀ ਅਤੇ ਭਲਾਈ ਸਕੀਮਾਂ ਮੁੜ ਬਣਨਗੀਆ ।