ਪੰਜਾਬੀਆ ਨੂੰ ਅਪਣੇ ਵਿਰਸੇ ਤੋ ਜਾਗਰੂਕ ਹੋਣ ਦੀ ਲੋੜ : ਸਿੱਧੂ

ਧੂਰੀ,31 ਜਨਵਰੀ (ਮਹੇਸ਼ ਜਿੰਦਲ): ਪੰਜਾਬ ਦੇ ਨੌਜਵਾਨਾ ਨੂੰ ਖੇਡਾਂ ਵੱਲ ਉਤਸ਼ਾਹਤ ਕਰਨਾ ਅੱਜ ਦੇ ਸਮੇਂ ਦੀ ਸਭ ਤੋ ਵੱਡੀ ਗੱਲ ਹੈ ਕਿਉ ਕਿ ਜਿਹੜਾ ਪੰਜਾਬ ਕਿਸੇ ਵੇਲੇ ਦੁੱਧ ਘਿਉ ਅਤੇ ਮੱਖਣ ਦੀਆ ਵਗਦੀਆ ਨਦੀਆ ਦਾ ਪੰਜਾਬ ਕਹਾਉਦਾ ਸੀ ਅੱਜ ਉਹ ਨਸ਼ਿਆ ਦੇ ਗਹਿਰੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ। ਇਹ ਵਿਚਾਰ ਵਿਧਾਨ ਸਭਾ ਹਲਕਾ ਧੂਰੀ ਦੇ ਨੇੜਲੇ ਅਤੇ ਪ੍ਰਸਿੱਧ ਪਿੰਡ ਧਾਂਦਰਾ ਵਿਖੇ 45ਵੇਂ ਸਲਾਨਾ ਕਬੱਡੀ ਕੱਪ ਵਿਖੇ ਜੁੜੇ ਇਲਾਕਾ ਨਿਵਾਸੀਆ ਅਤੇ ਖੇਡ ਮੈਦਾਨ ਅੰਦਰ ਵਿਸ਼ਾਲ ਪੈਸਾਨੇ ਤੇ ਜੁੁੜੇ ਖਿਡਾਰੀਆ ਨੂੰ ਸੰਬੋਧਤ ਕਰਦਿਆ ਜਿਲ੍ਹਾ ਸੰਗਰੂਰ ਦੇ ਪੁਲਿਸ ਮੁੱਖੀ ਐਸ.ਐਸ.ਪੀ ਮਨਦੀਪ ਸਿੰਘ ਸਿੱਧੂ ਨੇ ਪ੍ਰਗਟ ਕੀਤੇ। ਉਨ੍ਹਾ ਨੇ ਕਿਹਾ ਕਿ ਪੰਜਾਬੀਆ ਨੇ ਅਪਣੇ ਦੇਸ਼ ਵਿੱਚ ਹੀ ਨਹੀ ਸਗੋ ਵਿਦੇਸ਼ ਵਿੱਚ ਵੀ ਹਰ ਖੇਤਰ ਵਿੱਚ ਅਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਪਰ ਇੱਕ ਗਿਣੀ ਮਿੱਥੀ ਸਾਜਿਸ਼ ਅਧੀਨ ਇਥੋ ਦੇ ਵਾਸੀਆ ਨੂੰ ਸਮਾਜਕ,ਆਰਥਕ,ਮਾਨਸਕ ਅਤੇ ਸਰੀਰਕ ਤੌਰ ਤੇ ਕਮਜੋਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾ ਨੇ ਕਿਹਾ ਕਿ ਸਾਨੂੰ ਅਪਣੇ ਪੰਜਾਬੀ ਵਿਰਸ਼ੇ ਤੋ ਜਾਗਰੂਕ ਹੋਣ ਦੀ ਲੋੜ ਹੈ ਤਾਕਿ ਕੌਮ ਦੇ ਦੁਸ਼ਮਣਾ ਅਤੇ ਨਸ਼ਿਆ ਦੇ ਵਪਾਰੀਆਂ ਨੂੰ ਸਲਾਖਾਂ ਪਿੱਛੇ ਧੱਕਿਆ ਜਾ ਸਕੇ ।