ਸ੍ਰੀ ਗੁਰੁ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ

ਧੂਰੀ,31 ਜਨਵਰੀ (ਮਹੇਸ਼ ਜਿੰਦਲ): ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਕਮੇਟੀ ਧੂਰੀ ਵੱਲੋ ਡਾ. ਬੀ.ਆਰ ਅੰਬੇਦਕਰ ਕੰਮਿਨਿਊਟੀ ਹਾਲ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬੜੇ ਧੁਮ-ਧਾਮ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗਿਆਨੀ ਸੇਵਾ ਸਿੰਘ ਸ਼ਾਨ ਨੇ ਕੀਰਤਨ ਕੀਤਾ ਅਤੇ ਗੁਰਤੇਜ ਸਿੰਘ ਢੀਂਡਸਾ ਨੇ ਕਥਾ ਕਰਕੇ ਗੁਰੂ ਨਾਲ ਜੋੜਿਆ। ਗਿਆਨੀ ਗਿਆਨ ਸਿੰਘ ਨੇ ਰਵਿਦਾਸ ਜੀ ਦੀ ਜੀਵਨੀ ਬਾਰੇ ਚਾਨਣਾ ਪਾਇਆ। ਮਨਜੀਤ ਸਿੰਘ ਬਖਸ਼ੀ ਸੇਵਾ ਮੁਕਤ ਡੀ.ਪੀ.ਆਰ.ੳ ਨੇ ਆਈਆ ਸੰਗਤਾ ਦਾ ਧੰਨਵਾਦ ਕੀਤਾ।

ਗੁਰੁ ਦਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਹਰਜੀਤ ਸਿੰਘ ਪ੍ਰਧਾਨ,ਚਰਨਜੀਤ ਸਿੰਘ ਕੈਂਥ ਜਰਨਲ ਸਕੱਤਰ,ਰਾਮ ਸਰੂਪ ਸਿੰਘ ਖਜਾਨਚੀ,ਭੁਪਿੰਦਰ ਸਿੰਘ ਪਟਵਾਰੀ,ਪਿਆਰਾ ਸਿੰਘ ਬੈਕ ਮੇਨੈਜਰ,ਅਮਰੀਕ ਸਿੰਘ ਕੈਂਥ ਨਗਰ ਕੌਸਲਰ,ਇਕਬਾਲ ਸਿੰਘ ਸੰਧੂ,ਸੁਖਵਿੰਦਰ ਸਿੰਘ,ਕੁਲਵਿੰਦਰ ਸਿੰਘ ਬਮਾਲ,ਭਿੰਦਰ ਸਿੰਘ ਟੂਰੇ,ਪਰਮਜੀਤ ਸਿੰਘ ਸੂਬੇਦਾਰ,ਜਸਵਿੰਦਰ ਸਿੰਘ ਕੈਂਥ,ਕੁਲਵੀਰ ਸਿੰਘ ਕੈਂਥ,ਹਰਦੇਵ ਸਿੰਘ ਅਤੇ ਸੋਹਣ ਸਿੰਘ ਹਾਜਰ ਸਨ ।